ਤਲਵਾੜਾ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ
08:31 AM Jul 31, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਬਟਾਲਾ, 30 ਜੁਲਾਈ
ਇੱਥੋਂ ਨੇੜਲੇ ਪਿੰਡ ਤਲਵਾੜਾ ਦੇ ਨੌਜਵਾਨ ਮਲਕੀਤ ਸਿੰਘ (31) ਦੀ ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਮੌਤ ਹੋ ਗਈ। ਉਹ ਡੇਢ ਸਾਲ ਪਹਿਲਾਂ 40 ਲੱਖ ਰੁਪਏ ਖ਼ਰਚ ਕੇ ਅਮਰੀਕਾ ਗਿਆ ਸੀ। ਮਲਕੀਤ ਸਿੰਘ ਦੇ ਪਰਿਵਾਰ ਵਿੱਚ ਬਜ਼ੁਰਗ ਮਾਪੇ, ਪਤਨੀ ਤੇ ਦੋ ਛੋਟੇ ਬੱਚੇ ਹਨ। ਉਸ ਦੇ ਮਾਪਿਆਂ ਨੇ ਘਰ ਅਤੇ ਕੁਝ ਜ਼ਮੀਨ ਵੇਚ ਕੇ ਮਲਕੀਤ ਨੂੰ ਅਮਰੀਕਾ ਭੇਜਿਆ ਸੀ। ਪਰਿਵਾਰ ਹੁਣ ਕਿਰਾਏ ’ਤੇ ਰਹਿ ਰਿਹਾ ਹੈ। ਉਸ ਦੇ ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਮਲਕੀਤ ਨੂੰ ਘਰ ਅਤੇ ਕੁਝ ਜ਼ਮੀਨ ਵੇਚ ਕੇ ਚੰਗੇ ਦਿਨਾਂ ਦੀ ਆਸ ਵਿੱਚ ਅਮਰੀਕਾ ਭੇਜਿਆ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤ ਦੀ ਮ੍ਰਿਤਕ ਦੇਹ ਘਰ ਲਿਆਉਣ ਲਈ ਸਹਾਇਤਾ ਕੀਤੀ ਜਾਵੇ।
Advertisement
Advertisement
Advertisement