For the best experience, open
https://m.punjabitribuneonline.com
on your mobile browser.
Advertisement

ਤਲਵਾੜਾ: ਖਣਨ ਸਮੱਗਰੀ ਵਾਲੇ ਭਾਰੀ ਵਾਹਨਾਂ ਕਾਰਨ ਲੋਕ ਪ੍ਰੇਸ਼ਾਨ

10:27 AM Apr 06, 2024 IST
ਤਲਵਾੜਾ  ਖਣਨ ਸਮੱਗਰੀ ਵਾਲੇ ਭਾਰੀ ਵਾਹਨਾਂ ਕਾਰਨ ਲੋਕ ਪ੍ਰੇਸ਼ਾਨ
ਖੇਤਰ ਵਿੱਚੋਂ ਲੰਘਦੇ ਹੋਏ ਓਵਰਲੋਡ ਟਿੱਪਰ। -ਫੋਟੋ: ਦੀਪਕ
Advertisement

ਪੱਤਰ ਪ੍ਰੇਰਕ
ਤਲਵਾੜਾ, 5 ਅਪਰੈਲ
ਖੇਤਰ ਵਿੱਚ ਖਣਨ ਸਮੱਗਰੀ ਦੀ ਢੁਆਈ ਵਿੱਚ ਲੱਗੇ ਭਾਰੀ ਵਾਹਨ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ ਅਤੇ ਲੋਕ ਬਾਜ਼ਾਰਾਂ ’ਚੋਂ ਲੰਘਦੇ ਟਿੱਪਰਾਂ ਤੋਂ ਕਾਫ਼ੀ ਪ੍ਰੇਸ਼ਾਨ ਹਨ। ਓਵਰਲੋਡ ਵਾਹਨਾਂ ਤੋਂ ਦੁਖੀ ਲੋਕਾਂ ਨੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਤੇ ਮਨੋਜ ਪਲਾਹੜ ਅਤੇ ਕੰਢੀ ਬਚਾਓ ਮੁਹਿੰਮ ਦੇ ਆਗੂ ਅਕਸ਼ਿਤ ਸ਼ਰਮਾ ਨੇ ਕਿਹਾ ਕਿ ਲੋਕ ਰੋਜ਼ਾਨਾ ਓਵਰਲੋਡ ਵਾਹਨਾਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਆਗੂਆਂ ਨੇ ਟਰਾਂਸਪੋਰਟ ਵਿਭਾਗ ’ਤੇ ਢਿੱਲੀ ਕਾਰਵਾਈ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਲੁਕੀ ਨਹੀਂ ਕਿ ਸ਼ਾਮ ਹੁੰਦਿਆਂ ਸਾਰ ਹੀ ਸੈਂਕੜੇ ਟਰੱਕ ਮੁਕੇਰੀਆਂ ਹਾਈਡਲ ਨਹਿਰ ਦੀਆਂ ਪਟੜੀਆਂ ’ਤੇ ਦੌੜਨ ਲੱਗ ਪੈਂਦੇ ਹਨ। ਇਸੇ ਤਰ੍ਹਾਂ ਅਮਰੋਹ ਤੋਂ ਹਾਜੀਪੁਰ ਨੂੰ ਟਿੱਪਰਾਂ ਦਾ ਕਾਫ਼ਲਾ ਲਗਾਤਾਰ ਚੱਲਦਾ ਹੈ। ਬੀਤੇ ਦਿਨ ਜ਼ਿਲ੍ਹਾ ਰਿਜਨਲ ਟਰਾਂਸਪੋਰਟ ਅਧਿਕਾਰੀ ਰਵਿੰਦਰ ਸਿੰਘ ਗਿੱਲ ਨੇ ਤਲਵਾੜਾ-ਦੌਲਤਪੁਰ ਮੁੱਖ ਸੜਕ ਮਾਰਗ ’ਤੇ ਵਿਸ਼ੇਸ਼ ਨਾਕਾ ਲਗਾ ਕੇ ਅੱਧੀ ਦਰਜਨ ਤੋਂ ਵਧ ਵਾਹਨਾਂ ਦੇ ਚਲਾਨ ਕੱਟੇ ਸਨ, ਪਰ ਕੋਲੋਂ ਲੰਘਦੇ ਟਿੱਪਰਾਂ ਨੂੰ ਨਜ਼ਰ-ਅੰਦਾਜ ਕਰ ਦਿੱਤਾ।
ਇਸ ਸਬੰਧੀ ਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਕਤ ਦੋਸ਼ ਬੇਬੁਨਿਆਦ ਹਨ। ਟਿੱਪਰ ਚਾਲਕਾਂ ਨੇ ਵਾਟਸਐਪ ਗਰੁੱਪ ਬਣਾਏ ਹੋਏ ਹਨ, ਵਿਭਾਗ ਦੀ ਕਾਰਵਾਈ ਦੀ ਅਗਾਊਂ ਜਾਣਕਾਰੀ ਉਨ੍ਹਾਂ ਨੂੰ ਪਹਿਲਾਂ ਹੀ ਮਿਲ ਜਾਣ ਕਾਰਨ ਉਹ ਆਪਣੇ ਵਾਹਨ ਇੱਧਰ ਉੱਧਰ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਰੋਜ਼ਾਨਾ ਚੈਕਿੰਗ ਨਹੀਂ ਕੀਤੀ ਜਾ ਸਕਦੀ।

Advertisement

Advertisement
Author Image

sukhwinder singh

View all posts

Advertisement
Advertisement
×