ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਦੀ ਗੱਲ ਅਗਾਂਹ ਤੁਰੀ

06:06 AM Jul 07, 2024 IST
ਲੰਡਨ ’ਚ ਫਲਸਤੀਨੀਆਂ ਦੇ ਪੱਖ ’ਚ ਪ੍ਰਦਰਸ਼ਨ ਕਰਦੇ ਹੋਏ ਲੋਕ। -ਫੋਟੋ: ਰਾਇਟਰਜ਼

ਦੀਰ ਅਲ-ਬਲਾਹ, 6 ਜੁਲਾਈ
ਇਜ਼ਰਾਈਲ ਅਤੇ ਹਮਾਸ ਵਿਚਕਾਰ ਗੋਲੀਬੰਦੀ ਨੂੰ ਲੈ ਕੇ ਗੱਲ ਅਗਾਂਹ ਤੁਰ ਪਈ ਹੈ। ਇਜ਼ਰਾਇਲੀ ਵਾਰਤਾਕਾਰਾਂ ਦੀ ਟੀਮ ਅਗਲੇ ਹਫ਼ਤੇ ਹਮਾਸ ਨਾਲ ਗੋਲੀਬੰਦੀ ਅਤੇ ਬੰਦੀ ਬਣਾਏ ਗਏ ਵਿਅਕਤੀਆਂ ਦੀ ਅਦਲਾ-ਬਦਲੀ ਬਾਰੇ ਸਮਝੌਤੇ ’ਤੇ ਮੁੜ ਤੋਂ ਗੱਲਬਾਤ ਕਰੇਗੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਗਾਜ਼ਾ ’ਚ ਜੰਗ ਖ਼ਤਮ ਕਰਨ ਸਬੰਧੀ ਸਮਝੌਤੇ ’ਚ ਤਰੱਕੀ ਦੇ ਸੰਕੇਤ ਦਿੱਤੇ ਹਨ। ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਆਪਣੇ ਇਜ਼ਰਾਇਲੀ ਹਮਰੁਤਬਾ ਯੋਏਵ ਗੈਲੈਂਟ ਨਾਲ ਫੋਨ ’ਤੇ ਗੱਲਬਾਤ ਕਰਕੇ ਖੇਤਰੀ ਸੁਰੱਖਿਆ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਆਸਟਿਨ ਨੇ ਗਾਜ਼ਾ ’ਚ ਜੰਗ ਦਾ ਮਸਲਾ ਹੱਲ ਕਰਨ ਲਈ ਚੱਲ ਰਹੀਆਂ ਕੂਟਨੀਤਕ ਕੋਸ਼ਿਸ਼ਾਂ ਲਈ ਹਮਾਇਤ ਦਿੱਤੀ। ਉਧਰ ਗਾਜ਼ਾ ’ਚ ਇਕ ਘਰ ’ਤੇ ਇਜ਼ਰਾਇਲੀ ਹਵਾਈ ਹਮਲੇ ’ਚ ਸੰਯੁਕਤ ਰਾਸ਼ਟਰ ਦੇ ਇਕ ਵਰਕਰ ਅਤੇ ਦੋ ਬੱਚਿਆਂ ਸਮੇਤ ਛੇ ਵਿਅਕਤੀ ਮਾਰੇ ਗਏ। ਪੱਛਮੀ ਕੰਢੇ ’ਚ ਸ਼ੁੱਕਰਵਾਰ ਨੂੰ ਇਜ਼ਰਾਇਲੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਦੌਰਾਨ ਛੇ ਵਿਅਕਤੀ ਮਾਰੇ ਗਏ। ਇਸ ਦੌਰਾਨ ਇਜ਼ਰਾਈਲ-ਲਿਬਨਾਨ ਸਰਹੱਦ ’ਤੇ ਹਿਜ਼ਬੁੱਲਾ ਵੱਲੋਂ ਦਾਗ਼ੇ ਗਏ ਰਾਕੇਟਾਂ ਕਾਰਨ ਦੋ ਇਜ਼ਰਾਇਲੀ ਫ਼ੌਜੀ ਮਾਮੂਲੀ ਤੌਰ ’ਤੇ ਜ਼ਖ਼ਮੀ ਹੋ ਗਏ। ਅਜਿਹੇ ਹਮਲਿਆਂ ਕਾਰਨ ਇਸ ਗੱਲ ਦੀ ਚਿੰਤਾ ਵਧ ਗਈ ਹੈ ਕਿ ਕਿਤੇ ਇਜ਼ਰਾਈਲ-ਹਮਾਸ ਵਾਰਤਾ ਖਟਾਈ ’ਚ ਨਾ ਪੈ ਜਾਵੇ ਅਤੇ ਖ਼ਿੱਤੇ ’ਚ ਜੰਗ ਫੈਲ ਜਾਵੇ। -ਏਪੀ

Advertisement

Advertisement