ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਤਿਭਾ ਖੋਜ: ਡੀਏਵੀ ਸਕੂਲ ਨੇ ਓਵਰਆਲ ਟਰਾਫੀ ਜਿੱਤੀ

10:16 AM Nov 28, 2024 IST
ਜੇਤੂ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਮੈਡਮ ਰਸ਼ਮੀ ਮੈਂਗੀ।

ਭਗਵਾਨ ਦਾਸ ਸੰਦਲ
ਦਸੂਹਾ, 27 ਨਵੰਬਰ
ਇਥੇ ਐੱਸਪੀਐੱਨ ਕਾਲਜ ਮੁਕੇਰੀਆਂ ਵਿੱਚ ਕਰਵਾਏ ਗਏ ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਸੁਸ਼ੀਲਾਵਤੀ ਜਗਦੀਸ਼ ਚੰਦਰ ਡੀਏਵੀ ਪਬਲਿਕ ਸਕੂਲ ਦਸੂਹਾ ਨੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ। ਪ੍ਰਿੰਸੀਪਲ ਰਸ਼ਮੀ ਮੈਨਗੀ ਨੇ ਦੱਸਿਆ ਕਿ ਜੂਨੀਅਰ ਵਰਗ ਦੇ ਫੋਕ ਸਾਂਗ ਮੁਕਾਬਲਿਆਂ ਵਿੱਚ ਸਕੂਲ ਦੀ ਗੁਰਨੀਤ ਕੌਰ ਨੇ ਦੂਸਰਾ ਤੇ ਰੂਪਾਲੀ ਨੇ ਸੀਨੀਅਰ ਵਰਗ ਵਿੱਚ ਦੂਜਾ ਇਨਾਮ ਹਾਸਲ ਕੀਤਾ। ਸੀਨੀਅਰ ਵਰਗ ਦੇ ਵਰਕਿੰਗ ਮਾਡਲ ਮੁਕਾਬਲਿਆਂ ਵਿੱਚ ਬੰਧਨਪ੍ਰੀਤ ਕੌਰ, ਨਮਨ ਸਿੰਘ ਤੇ ਗੁਰਸੀਰਤ ਕੌਰ ਨੇ ਤੀਜਾ, ਪੋਸਟਰ ਡਿਸਪਲੇਅ ਵਿੱਚ ਜਸ਼ਨਪ੍ਰੀਤ ਕੌਰ ਤੇ ਧਰਿਤੀ ਠਾਕੁਰ ਨੇ ਕੋਨਸੋਲੇਸ਼ਨ ਜਦੋਕਿ ਰਿਸ਼ੂ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਦੇ ਕੁਇਜ਼ ਵਿੱਚ ਰੁਪਾਲੀ, ਜਪਨੀਤ ਕੌਰ ਤੇ ਉਰਵੀ ਨੇ ਤੀਸਰਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਦੇ ਕੁਇਜ਼ ਵਿੱਚ ਰਾਜਵੀਰ ਸ਼ਰਮਾ, ਅਨਮੋਲ ਅਤੇ ਯੁਵਰਾਜ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਅਰਮਾਨਪ੍ਰੀਤ ਕੌਰ ਨੇ ਦੂਸਰਾ, ਜੂਨੀਅਰ ਵਰਗ ਵਿੱਚ ਪਲਕ ਨੇ ਦੂਸਰਾ ਅਤੇ ਸੀਨੀਅਰ ਵਰਗ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਵਿੱਚ ਹਰਸਿਮਰਤ ਕੌਰ ਨੇ ਪਹਿਲਾ, ਜੂਨੀਅਰ ਵਰਗ ਦੇ ਡਿਬੇਟ ਵਿੱਚੋਂ ਸਮ੍ਰਿਤੀ ਨੇ ਤੀਸਰਾ ਸਥਾਨ ਅਤੇ ਸੀਨੀਅਰ ਵਰਗ ਵਿੱਚ ਕ੍ਰਿਤਿਕਾ ਨੇ ਪਹਿਲਾ ਸਥਾਨ ਹਾਸਲ ਕੀਤਾ।

Advertisement

Advertisement