For the best experience, open
https://m.punjabitribuneonline.com
on your mobile browser.
Advertisement

ਏ ਐੱਸ ਕਾਲਜ ਵਿੱਚ ਪ੍ਰਤਿਭਾ ਖੋਜ ਮੁਕਾਬਲੇ

08:50 AM Sep 27, 2024 IST
ਏ ਐੱਸ ਕਾਲਜ ਵਿੱਚ ਪ੍ਰਤਿਭਾ ਖੋਜ ਮੁਕਾਬਲੇ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਸਤੰਬਰ
ਇੱਥੋਂ ਦੇ ਏ ਐੱਸ ਕਾਲਜ ਆਫ਼ ਐਜੂਕੇਸ਼ਨ ਵਿੱਚ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੌਰਾਨ ਮਹਿੰਦੀ ਲਗਾਉਣ ਦੇ ਮੁਕਾਬਲੇ ਵਿੱਚ ਨਾਰਿਦ ਪ੍ਰਵੀਨ ਨੇ ਪਹਿਲਾ ਅਤੇ ਪਲਕ ਨੇ ਦੂਜਾ, ਅੰਗਰੇਜ਼ੀ ਲਿਖਤ ਵਿੱਚ ਪ੍ਰਦੀਪ ਕੌਰ ਨੇ ਪਹਿਲਾ ਅਤੇ ਸ਼ਿਖ਼ਾ ਨੇ ਦੂਜਾ, ਦਸੂਤੀ ਵਿਚ ਰਿਤਿਕਾ ਨੇ ਪਹਿਲਾ, ਲੋਕਗੀਤ ਵਿੱਚ ਮਨਜੋਤ ਕੌਰ ਨੇ ਪਹਿਲਾ, ਤਰਨਜੀਤ ਕੌਰ ਨੇ ਦੂਜਾ ਅਤੇ ਪ੍ਰੀਤੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵਾਦ ਵਿਵਾਦ ਵਿੱਚ ਸਾਧਿਕਾ ਅਹੂਜਾ ਪਹਿਲੇ, ਹਿੰਦੀ ਲਿਖਤ ਵਿੱਚ ਸ਼ਬਨਮ ਪਹਿਲੇ ਅਤੇ ਅੰਜਲੀ ਦੂਜੇ, ਪੰਜਾਬੀ ਲਿਖਤ ’ਚ ਪ੍ਰੀਤੀ ਪਹਿਲੇ, ਅਰਸ਼ਦੀਪ ਕੌਰ ਦੂਜੇ ਅਤੇ ਅਮਨਦੀਪ ਕੌਰ ਤੀਜੇ, ਮਿੱਟੀ ਦੇ ਖਿਡੌਣੇ ਬਣਾਉਣ ਵਿੱਚ ਪ੍ਰੀਤੀ ਪਹਿਲੇ, ਹਿੰਦੀ ਕਵਿਤਾ ਵਿਚ ਨਿਤਿਕਾ ਸ਼ਰਮਾ ਪਹਿਲੇ ਸਥਾਨ ’ਤੇ ਰਹੀ। ਹੈਰੀਟੇਜ਼ ਕੁਇੱਜ ਵਿੱਚ ਮਨਜੋਤ ਸਿੰਘ ਨੇ ਪਹਿਲਾ, ਲਵਪ੍ਰੀਤ ਕੌਰ ਨੇ ਦੂਜਾ ਅਤੇ ਰਮਨਜੋਤ ਕੌਰ ਨੇ ਤੀਜਾ, ਪੰਜਾਬੀ ਕਵਿਤਾ ਵਿੱਚ ਗੁਰਪ੍ਰੀਤ ਕੌਰ ਨੇ ਪਹਿਲਾ, ਗਗਨਦੀਪ ਕੌਰ ਨੇ ਦੂਜਾ, ਪੋਸਟਰ ਮੇਕਿੰਗ ਵਿੱਚ ਪ੍ਰਦੀਪ ਨੇ ਪਹਿਲਾ ਤੇ ਪ੍ਰੀਆ ਵਰਮਾ ਨੇ ਦੂਜਾ, ਕਾਰਟੂਨਿੰਗ ਵਿੱਚ ਕੀਰਤੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੈ ਡਾਇਮੰਡ, ਜਤਿੰਦਰ ਦੇਵਗਨ, ਰਾਜੇਸ਼ ਡਾਲੀ ਤੇ ਸੁਬੋਧ ਮਿੱਤਲ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।

Advertisement

Advertisement
Advertisement
Author Image

joginder kumar

View all posts

Advertisement