ਕੈਂਬਰਿਜ ਓਵਰਸੀਜ਼ ਸਕੂਲ ’ਚ ਟੇਲੈਂਟ ਹੰਟ ਮੁਕਾਬਲਾ
ਜਗਜੀਤ ਸਿੰਘ
ਮੁਕੇਰੀਆਂ, 2 ਜਨਵਰੀ
ਕੈਂਬਰਿਜ ਓਵਰਸੀਜ਼ ਸਕੂਲ ਵਿੱਚ ਪ੍ਰਿੰਸੀਪਲ ਮੋਨਿਕਾ ਠਾਕੁਰ ਦੀ ਪ੍ਰਧਾਨਗੀ ਹੇਠ ਟੇਲੈਂਟ ਹੰਟ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਐੱਮ.ਡੀ. ਸਚਿਨ ਸਮਿਆਲ ਅਤੇ ਚੇਅਰਪਰਸਨ ਸ਼ਿਖਾ ਸਮਿਆਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਹੋਏ ਕ੍ਰਮਵਾਰ ਨਾਨ-ਫਾਇਰ ਕਿਚਨ, ਸਲਾਦ ਬਣਾਉਣ, ਮਠਿਆਈਆਂ ਅਤੇ ਹੋਰ ਪਕਵਾਨ ਬਣਾਉਣ ’ਚ ਜੂਨੀਅਰ ਵਿੰਗ ਦੀ ਆਦਿਤੀ ਨੇ ਪਹਿਲਾ, ਆਰਵ ਨੇ ਦੂਜਾ ਅਤੇ ਰੁਦਰਪ੍ਰਤਾਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਮਿਡਲ ਵਿੰਗ ਦੀ ਸ਼੍ਰੇਆ ਸਮਿਆਲ ਨੇ ਪਹਿਲਾ, ਜਸਨੂਰ ਕੌਰ ਨੇ ਦੂਜਾ ਅਤੇ ਏਕਮਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੰਗੀਤ ਦੇ ਵੋਕਲ ਅਤੇ ਇੰਸਟਰੂਮੈਂਟਲ ਮੁਕਾਬਲਿਆਂ ’ਚੋਂ ਜੂਨੀਅਰ ਵਿੰਗ ਦੀ ਯਾਸ਼ਿਕਾ ਪਹਿਲੇ, ਰੌਣਕਪ੍ਰੀਤ ਦੂਜੇ ਅਤੇ ਮਨਸੀਰਤ ਤੀਜੇ ਸਥਾਨ ’ਤੇ ਰਹੀ। ਮਿਡਲ ਵਿੰਗ ਵਿੱਚ ਆਯੂਸ਼ ਸ਼ਰਮਾ ਪਹਿਲੇ, ਕਨਿਸ਼ ਅਰੋੜਾ ਦੂਜੇ, ਅਗਮਜੀਤ ਸਿੰਘ ਤੀਜੇ ਅਤੇ ਸੀਨੀਅਰ ਵਿੰਗ ਵਿੱਚ ਰਕਸ਼ਿਤ ਵਰਮਾ ਜੇਤੂ ਰਹੇ। ਇਸੇ ਤਰ੍ਹਾਂ ਪੱਛਮੀ ਡਾਂਸ, ਕਲਾਸੀਕਲ ਡਾਂਸ ਅਤੇ ਭਾਰਤੀ ਡਾਂਸ ’ਚੋਂ ਅਦਿੱਤਿਆ ਠਾਕੁਰ ਨੇ ਪਹਿਲਾ ਸਥਾਨ, ਇਸ਼ਿਤਾ ਨੇ ਦੂਸਰਾ ਅਤੇ ਅਨਵੀ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ। ਮਿਡਲ ਵਿੰਗ ਵਿੱਚ ਆਰਾਧਿਆ ਨੇ ਪਹਿਲਾ, ਵੰਸ਼ਿਕਾ ਨੇ ਦੂਸਰਾ ਅਤੇ ਅਨਵੀ ਸੈਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਿੰਗ ਵਿੱਚ ਸਲੋਨੀ ਨੇ ਪਹਿਲਾ, ਸ਼ਿਵਾਨੀ ਨੇ ਦੂਜਾ ਅਤੇ ਲਕਸ਼ੀਤਾ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਤਰੰਜ ਮੁਕਾਬਲਿਆਂ ਵਿੱਚ ਵੰਸ਼ ਨੇ ਪਹਿਲਾ, ਰਿਤਵਿਕ ਨੇ ਦੂਸਰਾ ਅਤੇ ਅਗਮਵੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਿੰਗ ਵਿੱਚ ਹਰਸ਼ਿਤ ਨੇ ਪਹਿਲਾ, ਅਕਸ਼ਿਤ ਡਡਵਾਲ ਨੇ ਦੂਜਾ ਅਤੇ ਲਕਸ਼ੈ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਵਿੰਗ ’ਚੋਂ ਸਰਵਜੋਤ ਨੇ ਪਹਿਲਾ, ਅਨੀਸ਼ ਨੇ ਦੂਜਾ, ਸ਼ਿਵਮ ਨੇ ਤੀਜਾ ਸਥਾਨ ਹਾਸਲ ਕੀਤਾ। ਕ੍ਰਮਵਾਰ ਚਿੱਤਰਕਲਾ, ਪੇਂਟਿੰਗ ਅਤੇ ਸ਼ਿਲਪਕਲਾ ਮੁਕਾਬਲੇ ਵਿੱਚ ਜੂਨੀਅਰ ਵਿੰਗ ਵਿੱਚ ਅਰਸ਼ਦੀਪ ਨੇ ਪਹਿਲਾ, ਹਰਿਥਵੀ ਬਹਿਲ ਨੇ ਦੂਜਾ ਅਤੇ ਪ੍ਰਣਵੀ ਨੇ ਤੀਜਾ ਸਥਾਨ ਹਾਸਲ ਕੀਤਾ। ਮਿਡਲ ਵਿੰਗ ਵਿੱਚ ਅਮਰਪ੍ਰੀਤ ਕੌਰ ਪਹਿਲੇ, ਸਾਹਿਬਦੀਪ ਸਿੰਘ ਦੂਜੇ ਅਤੇ ਰਾਸ਼ੀ ਤੀਜੇ ਸਥਾਨ ’ਤੇ ਰਹੇ। ਕਲਾ ਮੁਕਾਬਲੇ ਲਈ ਦਿੱਵਿਆ ਅਤੇ ਰਿੰਪੀ, ਸ਼ਤਰੰਜ ਮੁਕਾਬਲੇ ਲਈ ਬੇਬੀ, ਖੇਡ ਮੁਕਾਬਲੇ ਲਈ ਮੁਕੇਸ਼ ਅਤੇ ਰੋਹਿਤ, ਨਾਨ-ਫਾਇਰ ਕਿਚਨ ਮੁਕਾਬਲੇ ਲਈ ਮੈਡਮ ਅਰਚਨਾ ਅਤੇ ਮਿਸਟਰ ਨਿਸ਼ਾਂਤ, ਸੰਗੀਤ ਅਤੇ ਡਾਂਸ ਮੁਕਾਬਲੇ ਲਈ ਪੂਨਮ ਰਾਵਤ ਅਤੇ ਸੁਮਿਤ ਜੱਜਾਂ ਦੀ ਭੂਮਿਕਾ ਨਿਭਾਈ।