ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਹਕੋਟ ਵਿੱਚ ਲੱਗੀ ਤਾਲ ਉਤਸਵ ਦੀ ਮਹਿਫ਼ਲ

07:13 AM Oct 08, 2024 IST
ਸਮਾਗਮ ਵਿੱਚ ਪੇਸ਼ਕਾਰੀ ਦਿੰਦੇ ਹੋਏ ਕਲਾਕਾਰ। -ਫੋਟੋ: ਖੋਸਲਾ

ਸ਼ਾਹਕੋਟ: ਸੁਰਤਾਲ ਸੰਗੀਤ ਵਿਦਿਆਲਿਆ ਸ਼ਾਹਕੋਟ ਵੱਲੋਂ ਸਾਹਿਤ ਸਿੱਖਿਆ ਸੇਵਾ ਸ਼ਾਹਕੋਟ ਅਤੇ ਸੁਰ ਸਾਧਨਾ ਸੰਗੀਤ ਦੇ ਸਹਿਯੋਗ ਨਾਲ ਸੁਖਪਾਲ ਸਿੰਘ ਦੇਵਗੁਣ, ਸੁਰਿੰਦਰ ਕੌਰ ਦੇਵਗੁਣ ਅਤੇ ਸੂਫੀ ਗਾਇਕ ਕੁਲਵਿੰਦਰ ਸ਼ਾਹਕੋਟੀ ਦੀ ਰਹਿਨੁਮਾਈ ਹੇਠ ਸਾਲਾਨਾ ਤਾਲ ਉਤਸਵ ਮਹਿਫ਼ਲ ਸਜਾਈ ਗਈ। ਸਟੇਜ ਦੀ ਸ਼ੁਰੂਆਤ ਕਰਦਿਆਂ ਤਬਲਾ ਜੁਗਲਬੰਦੀ ਵਿਚ ਜਗਮੋਹਣ ਸਿੰਘ ਤੇ ਜਸਕਰਨ ਸਿੰਘ ਕਮਾਲ ਦੀ ਜੁਗਲਬੰਦੀ ਕਰ ਕੇ ਤੀਨ ਤਾਲ ਅਤੇ ਪਲਟਾ ਵਜਾ ਕੇ ਵਾਹ-ਵਾਹ ਖੱਟੀ। ਦਿਲਰੁਬਾਂ ਤੇ ਸੰਦੀਪ ਸਿੰਘ ਵੱਲੋਂ ਛੇੜੇ ਰਾਗ ਮਧੂਵੰਤੀ ਨਾਲ ਸਰੋਤੇ ਅਛ-ਅੱਛ ਕਰ ਉੱਠੇ। ਤਬਲਾ ਸੋਲੋ ਵਿਚ ਨੀਲੀਮੇਸ਼ ਚੱਕਰਵਤੀ ਅਤੇ ਦਿਲਰੁਬਾ ਦੇ ਮਾਸਟਰ ਸੰਦੀਪ ਸਿੰਘ ਦੀ ਜੁਗਲਬੰਦੀ ਨੇ ਤੀਨ ਤਾਲ ਨਾਲ ਸਮਾਂ ਬੰਨ੍ਹ ਕੇ ਰੱਖ ਦਿਤਾ। ਇਸ ਮੌਕੇ ਸਾਹਿਤ ਸਿੱਖਿਆ ਸੇਵਾ ਸਭਾ ਸ਼ਾਹਕੋਟ ਦੇ ਸੰਚਾਲਕ ਅਮਰਪ੍ਰੀਤ ਸਿੰਘ ਝੀਤਾ, ਕਵੀ ਮੋਹਣ ਮਤਿਆਲਵੀ, ਭਜਨ ਆਦੀ, ਗੁਰਮੀਤ ਕੌਰ ਸੰਧਾ, ਰਣਜੀਤ ਬਹਾਦਰ, ਡਾ. ਨਗਿੰਦਰ ਬਾਂਸਲ, ਗਿਆਨ ਸੈਦਪੁਰੀ, ਵਰਿੰਦਰ ਚੌਧਰੀ, ਜਤਿੰਦਰ ਪਾਲ ਸਿੰਘ ਬੱਲਾ ਅਤੇ ਅਨੇਕਾਂ ਸੰਗੀਤ ਪ੍ਰੇਮੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement