ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੋਗੀ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇਣ: ਚੰਦਰ ਸ਼ੇਖਰ

02:52 PM Jun 30, 2023 IST

ਲਖਨਊ, 29 ਜੂਨ

Advertisement

ਭੀਮ ਆਰਮੀ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਉਨ੍ਹਾਂ ‘ਤੇ ਦਿਓਬੰਦ ਵਿੱਚ ਹੋਏ ਹਮਲੇ ਨੂੰ ਕਾਨੂੰਨ-ਵਿਵਸਥਾ ਲਈ ਚੁਣੌਤੀ ਕਰਾਰ ਦਿੰਦਿਆਂ ਕਿਹਾ ਕਿ ਅਪਰਾਧੀਆਂ ਨੂੰ ਸੁਰੱਖਿਆ ਦੇਣ ਦੀ ਨੈਤਿਕ ਜ਼ਿੰਮੇਵਾਰੀ ਸਵੀਕਾਰਦਿਆਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਸਹਾਰਨਪੁਰ ਵਿੱਚ ਚੰਦਰ ਸ਼ੇਖਰ ਨੇ ਆਪਣੇ ‘ਤੇ ਹੋਏ ਹਮਲੇ ਦੇ ਇੱਕ ਦਿਨ ਬਾਅਦ ਯੋਗੀ ਅਦਿੱਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਕਰਾਰੇ ਹੱਥੀਂ ਲਿਆ। ਉਨ੍ਹਾਂ ਇੱਕ ਟਵੀਟ ਵਿੱਚ ਕਿਹਾ, ”ਮੇਰੀ 56 ਇੰਚ ਛਾਤੀ ਅਸਲੀ ਹੈ, ਨਕਲੀ ਨਹੀਂ। ਮੇਰੇ ‘ਤੇ ਹੋਇਆ ਜਾਨਲੇਵਾ ਹਮਲਾ ਸਰਕਾਰ ਦੀ ਨਾਕਾਮੀ ਹੈ ਕਿਉਂਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਤੇ ਮੈਂ ਇਸ ਸੂਬੇ ਦਾ ਇੱਕ ਜ਼ਿੰਮੇਵਾਰ ਨਾਗਰਿਕ ਹਾਂ।” ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਪਰਾਧੀਆਂ ਨੂੰ ਬਚਾਉਣ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਚੰਦਰ ਸ਼ੇਖਰ ਨੇ ਕਿਹਾ ਕਿ ਜੋ ਕੁੱਝ ਉਨ੍ਹਾਂ ਨਾਲ ਵਾਪਰਿਆ, ਉਹ ਕਿਸੇ ਵੀ ਪਾਰਟੀ ਦੇ ਮੁਖੀ ਜਾਂ ਉਨ੍ਹਾਂ ਦੇ ਸਮਰਥਕਾਂ ਨਾਲ ਵਾਪਰ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ, ”ਇੱਥੇ ਇਸ ਦੇ ਦੋ ਕਾਰਨ ਹਨ। ਪਹਿਲਾਂ, ਉੱਤਰ ਪ੍ਰਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਦਤਰ ਹੋ ਰਹੀ ਹੈ ਅਤੇ ਦੂਜਾ ਸਰਕਾਰ ਜਾਤ ਅਤੇ ਧਰਮ ਦੇ ਆਧਾਰ ‘ਤੇ ਮੁਲਜ਼ਮਾਂ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ। ਇਸੇ ਕਾਰਨ ਸਰਕਾਰੀ ਸ਼ਹਿ ਪ੍ਰਾਪਤ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ। ਅੱਜ ਉਨ੍ਹਾਂ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਪੁਲੀਸ ਦਾ।” ਉਨ੍ਹਾਂ ਕਿਹਾ, ”ਪਹਿਲਾਂ ਇਹ ਲੋਕ ਈਡੀ, ਸੀਬੀਆਈ ਅਤੇ ਆਮਦਨ ਕਰ ਅਧਿਕਾਰੀਆਂ ਦੀ ਦੁਰਵਰਤੋਂ ਕਰਦੇ ਸਨ ਅਤੇ ਫਿਰ ਇਨ੍ਹਾਂ ਨੇ ਫਰਜ਼ੀ ਪੁਲੀਸ ਮੁਕਾਬਲੇ ਬਣਾਉਣੇ ਸ਼ੁਰੂ ਕੀਤੇ ਅਤੇ ਹੁਣ ਸਰਕਾਰੀ ਸ਼ਹਿ ਪ੍ਰਾਪਤ ਅਪਰਾਧੀਆਂ ਨੇ ਵਿਰੋਧੀ ਆਗੂਆਂ ਦੀ ਆਵਾਜ਼ ਦਬਾਉਣ ਲਈ ਬੰਦੂਕਾਂ ਅਤੇ ਗੋਲੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।” ਚੰਦਰ ਸ਼ੇਖਰ ਨੇ ਕਿਹਾ ਕਿ ਬੰਦੂਕਾਂ ਅਤੇ ਗੋਲੀਆਂ ਉਨ੍ਹਾਂ ਨੂੰ ਡਰਾ ਜਾਂ ਝੁਕਾ ਨਹੀਂ ਸਕਦੀਆਂ। -ਪੀਟੀਆਈ

Advertisement

ਭੀਮ ਆਰਮੀ ਮੁਖੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ

ਸਹਾਰਨਪੁਰ: ਭੀਮ ਆਰਮੀ ਮੁਖੀ ਨੂੰ ਅੱਜ ਇੱਥੋਂ ਦੇ ਐੱਸਡੀਬੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਥਿਆਰਬੰਦ ਵਿਅਕਤੀਆਂ ਵੱਲੋਂ ਬੀਤੇ ਦਿਨ ਚੰਦਰ ਸ਼ੇਖਰ ਦੇ ਕਾਫ਼ਲੇ ‘ਤੇ ਹਮਲਾ ਕਰਨ ਕਾਰਨ ਢਿੱਡ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਭੀਮ ਆਰਮੀ ਮੁਖੀ ਨੂੰ ਸਹਾਰਨਪੁਰ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਚੰਦਰ ਸ਼ੇਖਰ ‘ਤੇ ਹਮਲਾ ਕਰਨ ਲਈ ਵਰਤੀ ਗਈ ਗੱਡੀ ਨੂੰ ਅੱਜ ਪਿੰਡ ਮਿਰਗਪੁਰ ਨੇੜਿਓਂ ਬਰਾਮਦ ਕਰ ਲਿਆ। ਐੱਸਪੀ ਸਾਗਰ ਜੈਨ ਨੇ ਦੱਸਿਆ ਕਿ ਹਮਲੇ ਲਈ ਵਰਤੀ ਗਈ ਗੱਡੀ ਦਾ ਨੰਬਰ ਹਰਿਆਣਾ ਨਾਲ ਸਬੰਧਿਤ ਹੈ। ਇਸੇ ਦੌਰਾਨ ਅਮੇਠੀ ਪੁਲੀਸ ਨੇ ‘ਖੱਤਰੀ ਆਫ ਅਮੇਠੀ’ ਫੇਸਬੁੱਕ ਪੇਜ ‘ਤੇ ਚੰਦਰ ਸ਼ੇਖਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਸਬੰਧੀ ਪੋਸਟ ਦਾ ਨੋਟਿਸ ਲੈਂਦਿਆਂ ਗੌਰੀਗੰਜ ਪੁਲੀਸ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੰਜ ਦਿਨ ਪਹਿਲਾ ਪਾਈ ਪੋਸਟ ਵਿੱਚ ਧਮਕੀ ਦਿੱਤੀ ਗਈ ਸੀ ਕਿ ਅਮੇਠੀ ਦੇ ਠਾਕੁਰ ਦਿਨ-ਦਿਹਾੜੇ ਚੌਕ ਵਿੱਚ ਚੰਦਰ ਸ਼ੇਖਰ ਦੀ ਹੱਤਿਆ ਕਰਨਗੇ। ਇਸ ਤੋਂ ਪਹਿਲਾਂ ਭੀਮ ਆਰਮੀ ਮੁਖੀ ਦਾ ਹਾਲ ਜਾਣਨ ਲਈ ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਹਾਰਨਪੁਰ ਹਸਪਤਾਲ ਪੁੱਜੇ। -ਆਈਏਐੱਨਐੱਸ/ਪੀਟੀਆਈ

Advertisement
Tags :
ਅਸਤੀਫ਼ਾਸ਼ੇਖਰਹਮਲੇਚੰਦਰਜ਼ਿੰਮੇਵਾਰੀਤੁਰੰਤਯੋਗੀਲੈਂਦਿਆਂ
Advertisement