For the best experience, open
https://m.punjabitribuneonline.com
on your mobile browser.
Advertisement

ਸ਼ੱਕੀ ਹਾਲਤਾਂ ਵਿੱਚ ਫ਼ਾਹਾ ਲਿਆ

07:08 AM Apr 28, 2024 IST
ਸ਼ੱਕੀ ਹਾਲਤਾਂ ਵਿੱਚ ਫ਼ਾਹਾ ਲਿਆ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਪਰੈਲ
ਜਨਕਪੁਰੀ ਦੀ ਗਲੀ ਨੰਬਰ 16 ’ਚ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਨੇ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਸ਼ੱਕੀ ਹਲਾਤਾਂ ’ਚ ਆਪਣੇ ਘਰ ਵਿੱਚ ਫਾਹਾ ਲੈ ਲਿਆ। ਉਸ ਦੀ ਪਤਨੀ ਆਪਣੇ ਬੱਚਿਆਂ ਨਾਲ ਚੰਡੀਗੜ੍ਹ ਰਿਸ਼ਤੇਦਾਰੀ ’ਚ ਗਈ ਹੋਈ ਸੀ। ਪਿੱਛੋਂ ਕ੍ਰਿਸ਼ਨ ਇਕੱਲਾ ਹੀ ਸੀ ਤੇ ਕੰਮ ਤੋਂ ਵਾਪਸ ਆਉਣ ਮਗਰੋਂ ਦੇਰ ਰਾਤ ਨੂੰ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸ਼ਨਿੱਚਰਵਾਰ ਦੀ ਸਵੇਰੇ ਉਸ ਦਾ ਭਰਾ ਰਾਜ ਕੁਮਾਰ ਉਸ ਨੂੰ ਮਿਲਣ ਆਇਆ ਤਾਂ ਅੰਦਰ ਲਾਸ਼ ਲਟਕਦੀ ਦੇਖ, ਉਸ ਨੇ ਤੁਰੰਤ ਆਸ ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਕ੍ਰਿਸ਼ਨ ਕੁਮਾਰ ਦੇ ਭਰਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਰਾਏ ਬਰੇਲੀ ਦਾ ਰਹਿਣ ਵਾਲਾ ਹੈ। ਇੱਥੇ ਉਹ ਇੱਕ ਫੈਕਟਰੀ ’ਚ ਪਾਵਰ ਫਲੈਟ ਚਲਾਉਣ ਦਾ ਕੰਮ ਕਰਦਾ ਸੀ। ਉਹ ਪਤਨੀ ਤੇ 2 ਬੱਚਿਆਂ ਨਾਲ ਰਹਿੰਦਾ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ, ਪਰ ਕਿਸ ਗੱਲ ਦੀ ਪ੍ਰੇਸ਼ਾਨੀ ਸੀ, ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਸ਼ੁੱਕਰਵਾਰ ਨੂੰ ਕ੍ਰਿਸ਼ਨ ਦੀ ਪਤਨੀ ਬੱਚਿਆਂ ਨਾਲ ਚੰਡੀਗੜ੍ਹ ਆਪਣੇ ਕਿਸੇ ਰਿਸ਼ਤੇਦਾਰ ਘਰ ਗਈ ਸੀ। ਦੇਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕ੍ਰਿਸ਼ਨ ਸੌਣ ਲਈ ਚਲਾ ਗਿਆ। ਇਸ ਦੌਰਾਨ ਉਸ ਨੇ ਫਾਹਾ ਲੈ ਲਿਆ। ਜਦੋਂ ਭਰਾ ਮਿਲਣ ਆਇਆ ਤਾਂ ਸ਼ਨਿੱਚਰਵਾਰ ਦੀ ਸਵੇਰੇ ਉਸ ਸਮੇਂ ਖੁਦਕੁਸ਼ੀ ਬਾਰੇ ਪਤਾ ਲੱਗਿਆ। ਉਸ ਨੇ ਪਹਿਲਾਂ ਗੁਆਂਢੀਆਂ ਨੂੰ ਬੁਲਾਇਆ। ਗੁਆਂਢੀਆਂ ਦੇ ਆਉਣ ਮਗਰੋਂ ਪੁਲੀਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ 174 ਦੀ ਕਾਰਵਾਈ ਕਰ ਲਾਸ਼ ਨੂੰ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤਾ ਹੈ। ਪੁਲੀਸ ਨੇ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×