ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਉਮੀਦਵਾਰਾਂ ਦੀ ਡੇਰਿਆਂ ’ਤੇ ਟੇਕ

08:00 AM Apr 25, 2024 IST

ਜਸਵੰਤ ਜੱਸ
ਫਰੀਦਕੋਟ, 24 ਅਪਰੈਲ
ਪੰਜਾਬ ਵਿੱਚ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰ ਰਹੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਲੋਕ ਸਭਾ ਚੋਣਾਂ ਵਿੱਚ ਹੁਣ ਡੇਰਿਆਂ ਦੀ ਵੋਟ ’ਤੇ ਟੇਕ ਹੈ। ਸੂਚਨਾ ਅਨੁਸਾਰ ਪੰਜਾਬ ਦੇ 13 ਡੇਰੇ 40 ਵਿਧਾਨ ਸਭਾ ਹਲਕਿਆਂ ਨੂੰ ਡੇਰਿਆਂ ਦੀ ਵੋਟ ਪ੍ਰਭਾਵਿਤ ਕਰਦੀ ਹੈ। 29 ਵਿਧਾਨ ਸਭਾ ਹਲਕੇ ਇਕੱਲੇ ਡੇਰਾ ਸਿਰਸਾ ਦੀ ਵੋਟ ਨਾਲ ਹੀ ਪ੍ਰਭਾਵਿਤ ਹੁੰਦੇ ਹਨ। ਇਸ ਵਾਰ ਪੰਜਾਬ ਦੇ ਕਿਸੇ ਵੀ ਡੇਰੇ ਨੇ ਖੁੱਲ੍ਹ ਕੇ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਅਤੇ ਭਾਜਪਾ ਤੋਂ ਇਲਾਵਾ ਕੋਈ ਵੀ ਰਾਜਨੀਤਿਕ ਪਾਰਟੀ ਡੇਰਿਆਂ ਵਿੱਚ ਸਿੱਧੇ ਤੌਰ ’ਤੇ ਵੋਟਾਂ ਮੰਗਣ ਨਹੀਂ ਗਈ। ਸੂਚਨਾ ਅਨੁਸਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਨੇ ਚੁੱਪ ਚੁਪੀਤੇ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਸੀ। ਉਸ ਤੋਂ ਪਹਿਲਾਂ 2017 ਵਿੱਚ ਅਕਾਲੀ ਦਲ ਨੂੰ ਅਤੇ 2007 ਵਿੱਚ ਕਾਂਗਰਸ ਨੂੰ ਵੋਟ ਪਾਈ ਸੀ। ਪੰਜਾਬ ਵਿੱਚ ਇਸ ਵੇਲੇ ਡੇਰਾ ਸਿਰਸਾ, ਬਿਆਸ, ਨਕੋਦਰ ਅਤੇ ਇੱਕ ਦਰਜਨ ਹੋਰ ਅਜਿਹੇ ਡੇਰੇ ਹਨ ਜਿਨ੍ਹਾਂ ਕੋਲ ਵੱਡਾ ਵੋਟ ਬੈਂਕ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਵਾਰ-ਵਾਰ ਪੈਰੋਲ ਮਿਲਣੀ ਇਸ ਗੱਲ ਦਾ ਸੰਕੇਤ ਹੈ ਕਿ ਉਹ ਚੁੱਪ-ਚੁਪੀਤੇ ਭਾਜਪਾ ਦੇ ਹੱਕ ਵਿੱਚ ਭੁਗਤ ਸਕਦੇ ਹਨ। ਡੇਰਾ ਬਿਆਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੋ ਵਾਰ ਆ ਚੁੱਕੇ ਹਨ। ਜੇਕਰ ਡੇਰਿਆਂ ਦੀ ਵੋਟ ਭਾਰਤੀ ਜਨਤਾ ਪਾਰਟੀ ਨੂੰ ਪੈਂਦੀ ਹੈ ਤਾਂ ਭਾਜਪਾ ਉਮੀਦਵਾਰ ਲੋਕ ਸਭਾ ਚੋਣਾਂ ਵਿੱਚ ਕੁਝ ਹੱਦ ਤੱਕ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ। ਫਰੀਦਕੋਟ ਲੋਕ ਸਭਾ ਹਲਕੇ ਦੇ ਉਮੀਦਵਾਰ ਹੰਸ ਰਾਜ ਹੰਸ ਖੁਦ ਇੱਕ ਡੇਰੇ ਦੇ ਹਿੱਸੇਦਾਰ ਹਨ ਅਤੇ ਉਨ੍ਹਾਂ ਦੀ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਵੱਡਾ ਵੋਟ ਬੈਂਕ ਹੈ। ਪੰਜਾਬ ਵਿੱਚ ਭਾਜਪਾ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਮ ਲੋਕ ਸਭਾ ਚੋਣਾਂ ਇਕੱਲਿਆਂ ਲੜ ਰਹੀ ਹੈ। ਡੇਰਿਆਂ ਦੀ ਵੋਟ ਆਮ ਤੌਰ ’ਤੇ ਅਕਾਲੀ ਦਲ ਦੇ ਹੱਕ ਵਿੱਚ ਹੀ ਭੁਗਤਦੀ ਰਹੀ ਹੈ ਪਰੰਤੂ ਇਸ ਵਾਰ ਭਾਜਪਾ ਅਕਾਲੀ ਦੀ ਹਮਾਇਤ ਹਾਸਲ ਕਰਨ ਦੀ ਥਾਂ ਡੇਰਿਆਂ ਦੀਆਂ ਵੋਟਾਂ ’ਤੇ ਨਜ਼ਰਾਂ ਟਿਕਾਈ ਬੈਠੀ ਹੈ। ਬੇਦਅਬੀ ਦੇ ਇਲਜ਼ਾਮਾਂ ਵਿੱਚ ਘਿਰੇ ਡੇਰਾ ਸੱਚਾ ਸੌਦਾ ਨੂੰ ਮਜ਼ਬੂਤ ਸਿਆਸੀ ਧਿਰ ਦੀ ਲੋੜ ਹੈ, ਉਸ ਦਾ ਕਾਨੂੰਨੀ ਘੁੰਮਣ ਘੇਰੀ ਵਿੱਚੋਂ ਖਹਿੜਾ ਛੁਡਾ ਸਕੇ। ਡੇਰਾ ਸੱਚਾ ਸੌਦਾ ਇਸ ਵੇਲੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਾਲੋਂ ਦੂਰੀ ਬਣਾ ਕੇ ਚੱਲ ਰਿਹਾ ਹੈ। ਡੇਰਾ ਸੱਚਾ ਸੌਦਾ ਪੰਜਾਬ ਦੀਆਂ 29 ਸੀਟਾਂ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਵੱਡਾ ਲੋਕ ਆਧਾਰ ਰੱਖਦਾ ਹੈ।

Advertisement

Advertisement
Advertisement