For the best experience, open
https://m.punjabitribuneonline.com
on your mobile browser.
Advertisement

ਤਾਇਵਾਨ ਨੇ ਸੱਤ ਚੀਨੀ ਸਮੁੰਦਰੀ ਬੇੜੇ ਤੇ ਤਿੰਨ ਹਵਾਈ ਜਹਾਜ਼ ਟਰੈਕ ਕੀਤੇ

07:43 AM Apr 05, 2024 IST
ਤਾਇਵਾਨ ਨੇ ਸੱਤ ਚੀਨੀ ਸਮੁੰਦਰੀ ਬੇੜੇ ਤੇ ਤਿੰਨ ਹਵਾਈ ਜਹਾਜ਼ ਟਰੈਕ ਕੀਤੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਤਾਇਵਾਨ, 4 ਅਪਰੈਲ
ਕੌਮੀ ਰੱਖਿਆ ਮੰਤਰਾਲੇ (ਐੱਮਐੱਨਡੀ) ਨੇ ਬੁੱਧਵਾਰ ਨੂੰ ਸਵੇਰੇ 6 ਵਜੇ ਤੋਂ ਵੀਰਵਾਰ ਸਵੇਰੇ 6 ਵਜੇ ਵਿਚਾਲੇ ਤਾਇਵਾਨ ਦੁਆਲੇ ਸੱਤ ਚੀਨੀ ਬੇੜਿਆਂ ਅਤੇ ਤਿੰਨ ਫ਼ੌਜੀ ਹਵਾਈ ਜਹਾਜ਼ਾਂ ਨੂੰ ਟਰੈਕ ਕੀਤਾ। ਇਹ ਖ਼ਬਰ ਤਾਇਵਾਨ ਨਿਊਜ਼ ਨੇ ਦਿੱਤੀ।
ਤਾਇਵਾਨ ਦੇ ਕੌਮੀ ਰੱਖਿਆ ਮੰਤਰਾਲੇ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਤਿੰਨ ਪੀਐੱਲਏ ਹਵਾਈ ਜਹਾਜ਼ ਅਤੇ ਸੱਤ ਸਮੁੰਦਰੀ ਬੇੜੇ ਜੋ ਕਿ ਤਾਇਵਾਨ ਦੁਆਲੇ ਘੁੰਮ ਰਹੇ ਸਨ, ਅੱਜ ਸਵੇਰੇ 6 ਵਜੇ ਤੱਕ ਟਰੈਕ ਕੀਤੇ ਗਏ। #ਆਰਓਸੀ ਹਥਿਆਰਬੰਦ ਬਲ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਢੁੱਕਵੀਂ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।’’
ਐੱਮਐੱਨਡੀ ਮੁਤਾਬਕ, ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦੇ ਤਿੰਨ ਹਵਾਈ ਜਹਾਜ਼ ਤਾਇਵਾਨ ਦੁਆਲੇ ਟਰੈਕ ਕੀਤੇ ਗਏ ਪਰ ਇਹ ਜਹਾਜ਼ ਦੇਸ਼ ਦੀ ਹਵਾਈ ਪੱਟੀ ਵਿੱਚ ਦਾਖ਼ਲ ਨਹੀਂ ਹੋਏ। ਇਸ ਦੇ ਜਵਾਬ ਵਿੱਚ ਤਾਇਵਾਨ ਨੇ ਵੀ ਆਪਣੇ ਜੰਗੀ ਜਹਾਜ਼ ਅਤੇ ਸਮੁੰਦਰੀ ਬੇੜੇ ਭੇਜੇ ਅਤੇ ਪੀਐੱਲਏ ਦੀਆਂ ਕਾਰਵਾਈਆਂ ’ਤੇ ਨਜ਼ਰ ਰੱਖਣ ਲਈ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਤਾਇਨਾਤ ਕੀਤੀ ਗਈ ਹੈ। ਤਾਇਵਾਨ ਨਿਊਜ਼ ਮੁਤਾਬਕ ਤਾਇਵਾਨ ਦੇ ਕੌਮੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਮੰਗਲਵਾਰ ਨੂੰ ਸਵੇਰੇ 6 ਵਜੇ ਤੋਂ ਬੁੱਧਵਾਰ ਸਵੇਰੇ 6 ਵਜੇ ਤੱਕ 30 ਚੀਨੀ ਹਵਾਈ ਜਹਾਜ਼ ਅਤੇ ਨੌਂ ਸਮੁੰਦਰੀ ਬੇੜੇ ਤਾਇਵਾਨ ਦੁਆਲੇ ਘੁੰਮਦੇ ਦੇਖੇ ਗਏ। ਮੰਤਰਾਲੇ ਨੇ ਕਿਹਾ ਕਿ 20 ਚੀਨੀ ਹਵਾਈ ਜਹਾਜ਼ ਮੱਧ ਉੱਤਰੀ ਰੇਖਾ ਅਤੇ ਤਾਇਵਾਨ ਦੇ ਦੱਖਣ-ਪੱਛਮੀ ਹਵਾਈ ਰੱਖਿਆ ਜ਼ੋਨ ਵਿੱਚ ਦਾਖ਼ਲ ਹੋਏ ਸਨ।
‘ਐਕਸ’ ਉੱਤੇ ਪਾਈ ਇਕ ਅਧਿਕਾਰਤ ਪੋਸਟ ਵਿੱਚ ਤਾਇਵਾਨ ਦੇ ਕੌਮੀ ਰੱਖਿਆ ਮੰਤਰਾਲੇ ਨੇ ਕਿਹਾ, ‘‘ਅੱਜ ਸਵੇਰੇ 6 ਵਜੇ ਤੱਕ ਤਾਇਵਾਨ ਦੁਆਲੇ ਘੁੰਮਦੇ ਹੋਏ 30 ਪੀਐੱਲਏ ਹਵਾਈ ਜਹਾਜ਼ ਅਤੇ ਨੌਂ ਸਮੁੰਦਰੀ ਜਹਾਜ਼ ਦੇਖੇ ਗਏ। 20 ਹਵਾਈ ਜਹਾਜ਼ ਤਾਇਵਾਨ ਦੀ ਮੱਧ ਉੱਤਰੀ ਰੇਖਾ ਵਿੱਚ ਦਾਖ਼ਲ ਹੋ ਗਏ। 20 ਹਵਾਈ ਜਹਾਜ਼ ਤਾਇਵਾਨ ਦੀ ਮੱਧ ਉੱਤਰੀ ਰੇਖਾ ਵਿੱਚ ਦਾਖ਼ਲ ਹੋਏ। ਆਰਓਸੀ ਹਥਿਆਰਬੰਦ ਬਲਾਂ ਵੱਲੋਂ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹਰੇਕ ਤਰ੍ਹਾਂ ਦੇ ਹਾਲਾਤ ਦਾ ਮੁਕਾਬਲਾ ਕਰਨ ਲਈ ਢੁੱਕਵੀਂ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।’’ ਤਾਇਵਾਨ ਨਿਊਜ਼ ਦੀ ਖ਼ਬਰ ਮੁਤਾਬਕ ਇਸ ਦੇ ਨਾਲ ਹੀ ਤਾਇਵਾਨ ਨੇ ਦੇਸ਼ ਦੇ ਆਲੇ-ਦੁਆਲੇ ਸੱਤ ਚੀਨੀ ਜਲ ਸੈਨਾ ਦੇ ਸਮੁੰਦਰੀ ਬੇੜੇ ਅਤੇ ਛੇ ਫੌਜੀ ਹਵਾਈ ਜਹਾਜ਼ਾਂ ਦੀ ਹਲਚਲ ਦੇਖੀ ਹੈ।’’ ਤਾਇਵਾਨ ਨਿਊਜ਼ ਮੁਤਾਬਕ ਇਸ ਮਹੀਨੇ ਹੁਣ ਤੱਕ ਤਾਇਵਾਨ ਨੇ ਚੀਨੀ ਫ਼ੌਜ ਦੇ 39 ਹਵਾਈ ਜਹਾਜ਼ ਅਤੇ 20 ਵਾਰ ਜਲ ਸੈਨਾ ਦੇ ਸਮੁੰਦਰੀ ਬੇੜੇ ਟਰੈਕ ਕੀਤੇ ਹਨ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×