ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੈਗੋਰ ਸਕੂਲ ਦੀਆਂ ਹੈਂਡਬਾਲ ਖਿਡਾਰਨਾਂ ਨੇ ਜਿੱਤਿਆ ਸੋਨ ਤਮਗਾ

07:28 AM Sep 07, 2024 IST
ਜੇਤੂ ਖਿਡਾਰਨਾਂ ਦਾ ਸਨਮਾਨਤ ਕਰਦੇ ਹੋਏ ਸਕੂਲ ਪ੍ਰਬੰਧਕ।

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 6 ਸਤੰਬਰ
68ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਕਪੁਰ ਅਫਗਾਨਾ, ਦੇਵੀਗੜ੍ਹ ਦੀਆਂ ਹੈਂਡਬਾਲ ਖਿਡਾਰਨਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਹੁਣ ਅੰਡਰ-17 ਵਰਗ ਵਿੱਚ ਵੀ ਪਟਿਆਲਾ-3 ਦੀ ਟੀਮ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਖਿਡਾਰਨਾਂ ਨੇ ਇਸ ਜਿੱਤ ਨਾਲ ਅਗਲੇ ਗੇੜ ਸਟੇਟ (ਰਾਜ ਪੱਧਰ) ਕੈਂਪ ਵਿੱਚ ਆਪਣੀ ਥਾਂ ਪੱਕੀ ਕੀਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਕੋਚ ਲਤੀਫ਼ ਮੁਹੰਮਦ, ਕ੍ਰਿਸ਼ਨ ਲਾਲ ਅਤੇ ਉਹਨਾਂ ਦੀਆਂ ਜੇਤੂ ਖਿਡਾਰਨਾਂ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕੀ ਇਹ ਖਿਡਾਰਨਾਂ ਜੋ ਹਰ ਦਿਨ ਮਿਹਨਤ ਕਰ ਰਹੀਆਂ ਹਨ ਇਹ ਉਸ ਦਾ ਹੀ ਨਤੀਜਾ ਹੈ ਕਿ ਸਕੂਲ ਅਤੇ ਮਾਤਾ-ਪਿਤਾ ਨੂੰ ਇਹ ਹਰ ਰੋਜ਼ ਖੁਸ਼ੀਆਂ ਦੇ ਮੌਕੇ ਦੇ ਰਹੀਆਂ ਹਨ। ਉਨ੍ਹਾਂ ਨੇ ਖਿਡਾਰਨਾਂ ਦੇ ਕੋਚ ਲਤੀਫ ਮੁਹੰਮਦ ਅਤੇ ਕ੍ਰਿਸ਼ਮ ਲਾਲ ਦੀ ਵੀ ਸ਼ਲਾਘਾ ਕੀਤੀ ਅਤੇ ਅਗਲੇ ਗੇੜ ਲਈ ਸ਼ੁਭਕਮਨਾਵਾਂ ਦਿੱਤੀਆਂ।

Advertisement

Advertisement