ਤਾਇਕਵਾਂਡੋ: ਤਗ਼ਮਾ ਜੇਤੂ ਖਿਡਾਰੀਆਂ ਦਾ ਸਨਮਾਨ
06:38 AM Aug 30, 2024 IST
ਲਹਿਰਾਗਾਗਾ
Advertisement
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਵਿੱਚ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਖੇਡਾਂ ਵਿੱਚ ਅਕਾਲ ਸਹਾਇ ਅਕੈਡਮੀ ਗ੍ਰੀਨ ਪਾਰਕ ਭੂਟਾਲ ਕਲਾਂ (ਲਹਿਰਾਗਾਗਾ) ਦੇ ਅੱਠ ਵਿਦਿਆਰਥੀਆਂ ਨੇ ਹਿੱਸਾ ਲਿਆ। ਅੰਡਰ-14 ਉਮਰ ਵਰਗ ਦੇ ਮੁਕਾਬਲਿਆਂ ਵਿੱਚ ਛੇ ਬੱਚਿਆਂ ਨੇ ਤਗਮੇ ਜਿੱਤੇ ਕੇ ਆਪਣੇ ਸਕੂਲ ਅਤੇ ਕੋਚ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ’ਚ ਖੁਸ਼ਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗ਼ਮਾ ਜਿੱਤਿਆ। ਅਕਾਲ ਸਹਾਇ ਅਕੈਡਮੀ ਗ੍ਰੀਨ ਪਾਰਕ ਭੂਟਾਲ ਕਲਾਂ ਦੇ ਚੇਅਰਮੈਨ ਤਰਸੇਮ ਪੁਰੀ ਅਤੇ ਪ੍ਰਿੰਸੀਪਲ ਰਜਨੀ ਰਾਣੀ ਨੇ ਦੱਸਿਆ ਕਿ ਰਣਵੀਰ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਬਰੇਨ ਸਿੰਘ ਰੋੜੇਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੱਜ ਸਕੂਲ ਵਿੱਚ ਤਗ਼ਮੇ ਜੇਤੂ ਬੱਚਿਆਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement