ਤਾਇਕਵਾਂਡੋ ਇੰਸਟਰੱਕਟਰ ਨੇ ਵਿਦਿਆਰਥਣਾਂ ਨੂੰ ਗੁਰ ਸਿਖਾਏ
08:28 AM Feb 02, 2025 IST
Advertisement
ਪੱਤਰ ਪ੍ਰੇਰਕ
ਨਰਾਇਣਗੜ੍ਹ, 1 ਫਰਵਰੀ
ਸਰਕਾਰੀ ਕਾਲਜ ਨਰਾਇਣਗੜ੍ਹ ਵਿੱਚ ਪ੍ਰਿੰਸੀਪਲ ਖ਼ੁਸ਼ੀਲਾ ਦੀ ਅਗਵਾਈ ਹੇਠ ਮਹਿਲਾ ਵਿੰਗ ਅਧੀਨ ਚੱਲ ਰਹੀ ਸੱਤ ਰੋਜ਼ਾ ਮਾਰਸ਼ਲ ਆਰਟ ਵਰਕਸ਼ਾਪ ਦੇ ਚੌਥੇ ਦਿਨ ਤਾਇਕਵਾਂਡੋ ਇੰਸਟਰੱਕਟਰ ਨਵੀਨ ਕੋਹਲੀ ਨੇ ਵਿਦਿਆਰਥਣਾਂ ਨੂੰ ਦੁਸ਼ਮਣ ’ਤੇ ਕਾਬੂ ਪਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਵਰਕਸ਼ਾਪ ਵਿੱਚ ਐੱਨਸੀਸੀ ਦੀਆਂ ਵਿਦਿਆਰਥਣਾਂ ਨੇ ਗੁਰ ਸਿੱਖੇ। ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਦੇਵੇਂਦਰ ਢੀਂਗਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਸਾਰੀਆਂ ਵਿਦਿਆਰਥਣਾਂ ਨੂੰ ਬਹੁਤ ਲਾਭ ਹੁੰਦਾ ਹੈ। ਇਸ ਮੌਕੇ ਵਿਮੈਨ ਸੈੱਲ ਦੀ ਇੰਚਾਰਜ ਪ੍ਰੋਫੈਸਰ ਰੇਣੂ ਕੁਮਾਰੀ ਐੱਨਸੀਸੀ ਇੰਚਾਰਜ ਡਾ. ਸਤੀਸ਼, ਡਾ. ਰਾਹੁਲ, ਡਾ. ਦੀਪਕ ਅਤੇ ਮਹਿਲਾ ਸੈੱਲ ਕਮੇਟੀ ਦੇ ਮੈਂਬਰ ਡਾ. ਸੋਨੂੰ, ਇੰਦੂ ਧੀਮਾਨ, ਸਪਨਾ ਸੈਣੀ ਹਾਜ਼ਰ ਸਨ |
Advertisement
Advertisement
Advertisement