ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਇਕਵਾਂਡੋ: ਸਕਾਲਰਜ਼ ਸਕੂਲ ਦੇ ਬੱਚਿਆਂ ਨੇ ਤਗ਼ਮੇ ਜਿੱਤੇ

09:21 AM Nov 03, 2024 IST
ਤਾਇਕਵਾਂਡੋ ਵਿੱਚ ਜਿੱਤੇ ਸੋਨ ਤਗਮੇ ਦਿਖਾਉਂਦੇ ਹੋਏ ਵਿਦਿਆਰਥੀ। -ਫੋਟੋ: ਮਿੱਠਾ

ਰਾਜਪੁਰਾ: ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਨੇ ਜਲੰਧਰ ਵਿੱਚ ਹੋਏ ਤਾਇਵਾਂਡੋ ਦੇ 68ਵੇਂ ਰਾਜ ਪੱਧਰੀ ਪੰਜਾਬ ਸਕੂਲ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ 6 ਸੋਨ ਤਗ਼ਮੇ ਜਿੱਤੇ ਹਨ। ਸਕੂਲ ਦੀ ਪ੍ਰਿੰਸੀਪਲ ਭਾਰਤੀ ਨੇ ਦੱਸਿਆ ਕਿ ਅੰਡਰ 14 ਗਰੁੱਪ ਵਿੱਚ ਲਵਪ੍ਰੀਤ ਸਿੰਘ, ਨਰੇਸ਼, ਯੁਵਰਾਜ, ਲਵਿਸ਼ ਨੇ ਇੱਕ-ਇੱਕ ਸੋਨ ਤਮਗ਼ਾ ਜਿੱਤਿਆ ਜਦੋਂ ਕਿ ਅੰਡਰ-17 ਗਰੁੱਪ ਵਿੱਚ ਕਵੀਸ਼ ਅਤੇ ਭਵਜੋਤ ਸਿੰਘ ਨੇ ਇੱਕ-ਇੱਕ ਸੋਨ ਤਗਮਾ ਜਿੱਤਿਆ ਹੈ। ਸਕੂਲ ਪਹੁੰਚਣ ’ਤੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਸਾਰੇ ਖਿਡਾਰੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। ਡਾਇਰੈਕਟਰ ਸੁਦੇਸ਼ ਜੋਸ਼ੀ ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਦਾ ਮਾਣ ਦੱਸਿਆ ਹੈ। ਉਨ੍ਹਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਤਾਈਕਵਾਂਡੋ ਕੋਚ ਰਾਕੇਸ਼ ਕੁਮਾਰ ਦੇ ਸਿਰ ਬੰਨ੍ਹਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement