For the best experience, open
https://m.punjabitribuneonline.com
on your mobile browser.
Advertisement

ਟੇਬਲ ਟੈਨਿਸ ਟੂਰਨਾਮੈਂਟ: ਮੁੰਬਈ ਦੇ ਖਿਡਾਰੀਆਂ ਨੇ 17 ਤਗ਼ਮੇ ਜਿੱਤੇ

08:17 AM Jul 21, 2024 IST
ਟੇਬਲ ਟੈਨਿਸ ਟੂਰਨਾਮੈਂਟ  ਮੁੰਬਈ ਦੇ ਖਿਡਾਰੀਆਂ ਨੇ 17 ਤਗ਼ਮੇ ਜਿੱਤੇ
Advertisement

ਮੁੰਬਈ: ਮੁੰਬਈ ਸਬ ਅਰਬਨ ਟੇਬਲ ਟੈਨਿਸ ਐਸੋਸੀਏਸ਼ਨ ਦੇ ਖਿਡਾਰੀਆਂ ਨੇ ਇੱਥੇ ਸੂਬਾਈ ਰੈਂਕਿੰਗ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਵਿੱਚ ਸੱਤ ਸੋਨ ਤਗ਼ਮਿਆਂ ਸਣੇ 17 ਤਗ਼ਮੇ ਜਿੱਤੇ। ਚਿਨਮਯ ਸੋਮਿਆ ਤੇ ਰੀਥ ਰਿਸ਼ਾ ਨੇ ਕ੍ਰਮਵਾਰ ਪੁਰਸ਼ ਤੇ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ, ਜਦਕਿ ਸ਼ਰਵੇਯਾ ਸਾਮੰਤ ਤੇ ਅਨੰਨਿਆ ਚਾਂਦੇ ਨੇ ਲੜਕੇ ਤੇ ਲੜਕੀਆਂ ਦੇ ਅੰਡਰ-19 ਸਿੰਗਲਜ਼ ਖਿਤਾਬ ਜਿੱਤੇ। ਅੰਡਰ-17 ਲੜਕਿਆਂ ਦੇ ਸਿੰਗਲਜ਼ ਵਰਗ ਦਾ ਖਿਤਾਬ ਧਰੁਵ ਸ਼ਾਹ ਨੇ ਆਪਣੇ ਨਾਂ ਕੀਤਾ। ਚਾਰ ਖਿਡਾਰੀਆਂ ਨੇ ਮਹਿਲਾਵਾਂ ਦੇ ਡਰਾਅ ਵਿੱਚ ਚਾਰ ਤਗ਼ਮੇ ਜਿੱਤੇ, ਜਿਸ ਵਿੱਚ ਰਿਸ਼ਾ ਨੇ ਫਾਈਨਲ ’ਚ ਮਧੁਰਿਕਾ ਪਾਟਕਰ ਨੂੰ ਹਰਾਇਆ। ਸੰਪਦਾ ਭਿਵੰਡਕਰ ਅਤੇ ਮਨੂਸ਼੍ਰੀ ਪਾਟਿਲ ਨੂੰ ਸੈਮੀਫਾਈਨਲ ’ਚ ਹਾਰ ਮਗਰੋਂ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਲੜਕੀਆਂ ਦੇ ਅੰਡਰ-19 ਫਾਈਨਲ ਵਿੱਚ ਅਨੰਨਿਆ ਚਾਂਦੇ ਨੇ ਵੈਸ਼ਨਵੀ ਜੈਸਵਾਲ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×