For the best experience, open
https://m.punjabitribuneonline.com
on your mobile browser.
Advertisement

ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਪਿਤਾ ਦਾ ਦੇਹਾਂਤ

06:25 AM Feb 13, 2025 IST
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਪਿਤਾ ਦਾ ਦੇਹਾਂਤ
Advertisement

ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਪਿਤਾ ਗਿਰੀਸ਼ ਬਤਰਾ ਦਾ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮਨਿਕਾ ਦੇ ਪਿਤਾ ਦਾ ਦੇਹਾਂਤ ਨੂੰ ਮੰਗਲਵਾਰ ਨੂੰ ਹੋਇਆ ਤੇ ਉਸੇ ਦਿਨ ਇੰਦਰਪੁਰੀ ’ਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਗਿਰੀਸ਼ ਬਤਰਾ ਨਮਿਤ ਪ੍ਰਾਰਥਨਾ ਸਭਾ ਵੀਰਵਾਰ ਨੂੰ ਹੋਵੇਗੀ। ਦੱਸਣਯੋਗ ਹੈ ਕਿ ਮਨਿਕਾ ਬਤਰਾ ਭਾਰਤ ਦੀਆਂ ਸਿਖਰਲੀਆਂ ਮਹਿਲਾ ਖਿਡਾਰਨਾਂ ’ਚ ਸ਼ੁਮਾਰ ਹੈ। ਉਸ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਮਹਿਲਾ ਸਿੰਗਲਜ਼ ਤੇ ਮਹਿਲਾ ਟੀਮ ਮੁਕਾਬਲੇ ’ਚ ਸੋਨ ਤਗ਼ਮੇ ਜਿੱਤੇ ਸਨ। ਮਨਿਕਾ ਨੇ ਮਹਿਲਾ ਡਬਲਜ਼ ’ਚ ਚਾਂਦੀ ਤੇ ਮਿਕਸਡ ਡਬਲਜ਼ ’ਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਜਕਾਰਤਾ ਏਸ਼ਿਆਈ ਖੇਡਾਂ-2018 ’ਚ ਉਸ ਨੇ ਮਿਕਸਡ ਡਬਲਜ਼ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement

Advertisement
Advertisement
Advertisement
Author Image

Advertisement