ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੇਬਲ ਟੈਨਿਸ: ਮਨਿਕਾ ਕਰੀਅਰ ਦੀ ਸਰਬੋਤਮ 24ਵੀਂ ਰੈਂਕਿੰਗ ’ਤੇ ਪਹੁੰਚੀ

07:13 AM May 15, 2024 IST

ਨਵੀਂ ਦਿੱਲੀ, 14 ਮਈ
ਭਾਰਤ ਦੀ ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਸਾਊਦੀ ਸਮੈਸ਼ ’ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਕਰੀਅਰ ਦੀ ਸਰਬੋਤਮ ਸਿੰਗਲਜ਼ ਰੈਂਕਿੰਗ 24 ’ਤੇ ਪਹੁੰਚ ਗਈ ਹੈ। ਵਿਸ਼ਵ ਰੈਂਕਿੰਗ ’ਚ ਸਿਖਰਲੇ 25 ’ਚ ਪਹੁੰਚਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰਨ ਹੈ। ਟੂਰਨਾਮੈਂਟ ਤੋਂ ਪਹਿਲਾਂ 39ਵੇਂ ਸਥਾਨ ’ਤੇ ਕਾਬਜ਼ 28 ਸਾਲਾ ਖੇਡ ਰਤਨ ਪੁਰਸਕਾਰ ਜੇਤੂ ਮਨਿਕਾ ਨੇ ਜੱਦਾਹ ਵਿੱਚ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਅਤੇ ਆਪਣੇ ਇਸ ਪ੍ਰਦਰਸ਼ਨ ਨਾਲ 15 ਸਥਾਨ ਉਪਰ ਜਾਣ ਵਿੱਚ ਸਫਲ ਰਹੀ।
ਵਿਅਕਤੀਗਤ ਅਤੇ ਟੀਮ ਵਰਗਾਂ ਵਿੱਚ 2018 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਮਨਿਕਾ ਨੇ ਸਾਊਦੀ ਸਮੈਸ਼ ਵਿੱਚ ਆਖ਼ਰੀ ਅੱਠ ਵਿੱਚ ਪਹੁੰਚਣ ਦੇ ਆਪਣੇ ਸਫ਼ਰ ਵਿੱਚ ਕਈ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਸੋਨ ਤਗਮਾ ਜੇਤੂ ਚੀਨ ਦੀ ਵੈਂਗ ਮਾਨਯੂ ਨੂੰ ਹਰਾ ਕੇ ਉਲਟਫੇਰ ਕੀਤਾ ਸੀ। ਪਹਿਲੀ ਵਾਰ ਕੋਈ ਭਾਰਤੀ ਮਹਿਲਾ ਖਿਡਾਰਨ ਟੂਰਨਾਮੈਂਟ ਵਿੱਚ ਇੰਨੀ ਅੱਗੇ ਵਧੀ ਹੈ। ਮਨਿਕਾ ਨੂੰ ਇਸ ਪ੍ਰਦਰਸ਼ਨ ਲਈ 350 ਅੰਕ ਮਿਲੇ ਹਨ।
ਮਨਿਕਾ ਨੇ ਇੰਸਟਾਗ੍ਰਾਮ ਪੋਸਟ ’ਚ ਲਿਖਿਆ ਕਿ ਰੈਂਕਿੰਗ ’ਚ ਸੁਧਾਰ ਸਹੀ ਸਮੇਂ ’ਤੇ ਹੋਇਆ ਹੈ ਕਿਉਂਕਿ ਉਸ ਦਾ ਟੀਚਾ ਪੈਰਿਸ ਓਲੰਪਿਕ ਲਈ ਜਗ੍ਹਾ ਪੱਕੀ ਕਰਨਾ ਹੈ। ਮਨਿਕਾ ਨੇ ਲਿਖਿਆ, ‘‘ਪੈਰਿਸ 2024 ਦੇ ਰਸਤੇ ’ਚ ਕਾਫੀ ਆਤਮਵਿਸ਼ਵਾਸ ਵਧਿਆ ਹੈ। ਸਿਖਰਲੇ 25 ਵਿੱਚ ਜਗ੍ਹਾ ਬਣਾਉਣਾ ਆਈਟੀਟੀਐੱਫ ਰੈਂਕਿੰਗ ਦੇ ਮਹਿਲਾ ਸਿੰਗਲਜ਼ ਵਿੱਚ ਕਿਸੇ ਭਾਰਤੀ ਵੱਲੋਂ ਹੁਣ ਤੱਕ ਹਾਸਲ ਕੀਤੀ ਗਈ ਸਰਬੋਤਮ ਰੈਂਕਿੰਗ ਹੈ।’’ ਮਨਿਕਾ ਨੇ ਆਪਣੀ ਸਫਲਤਾ ਲਈ ਆਪਣੇ ਕੋਚ ਅਮਨ ਬਾਲਾਗੂ ਅਤੇ ਬੇਲਾਰੂਸ ਵਿੱਚ ਉਸ ਨਾਲ ਸਿਖਲਾਈ ਕੈਂਪ ਵਿੱਚ ਹਿੱਸਾ ਲੈਣ ਵਾਲੇ ਕਿਰਿਲ ਬਾਰਾਬਨੋਵ ਦਾ ਵੀ ਧੰਨਵਾਦ ਕੀਤਾ। ਉਸ ਨੇ ਕਿਹਾ, “ਤੁਹਾਡੇ ਆਸ਼ੀਰਵਾਦ ਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ। ਲਗਾਤਾਰ ਸਾਥ ਦੇਣ ਲਈ ਵਿਸ਼ੇਸ਼ ਤੌਰ ’ਤੇ ਮੇਰੇ ਕੋਚ ਅਮਨ ਬਾਲਾਗੂ, ਮੇਰੇ ਸਾਥੀ ਕਿਰਿਲ ਬਾਰਾਬਨੋਵ ਅਤੇ ਮੇਰੇ ਪਰਿਵਾਰ ਦਾ ਧੰਨਵਾਦ।’’ -ਪੀਟੀਆਈ

Advertisement

Advertisement