ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੇਬਲ ਟੈਨਿਸ: ਮਨਿਕਾ ਤੇ ਸ੍ਰੀਜਾ ਅਗਲੇ ਗੇੜ ਵਿੱਚ

07:32 AM Jul 29, 2024 IST
ਟੇਬਲ ਟੈਨਿਸ ਵਿੱਚ ਆਪੋ-ਆਪਣੇ ਮੁਕਾਬਲੇ ’ਚ ਚੁਣੌਤੀ ਦਿੰਦੀਆਂ ਹੋਈਆਂ ਮਨਿਕਾ ਬੱਤਰਾ ਅਤੇ (ਸੱਜੇ) ਸ੍ਰੀਜਾ ਅਕੁਲਾ। -ਫੋਟੋ: ਪੀਟੀਆਈ

ਪੈਰਿਸ, 28 ਜੁਲਾਈ
ਭਾਰਤ ਦਾ ਸਟਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਅੱਜ ਇੱਥੇ ਪੈਰਿਸ ਓਲੰਪਿਕ ਵਿੱਚ ਪੁਰਸ਼ ਸਿੰਗਲਜ਼ ਮੁਕਾਬਲੇ ’ਚੋਂ ਬਾਹਰ ਹੋ ਗਿਆ ਜਦਕਿ ਮਹਿਲਾ ਖਿਡਾਰਨਾਂ ਮਨਿਕਾ ਬੱਤਰਾ ਅਤੇ ਸ੍ਰੀਜਾ ਅਕੁਲਾ ਨੇ ਰਾਊਂਡ ਆਫ 64 ਵਿੱਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਆਪਣਾ ਪੰਜਵਾਂ ਓਲੰਪਿਕ ਖੇਡ ਰਹੇ 42 ਸਾਲਾ ਸ਼ਰਤ ਨੂੰ ਸਲੋਵੇਨੀਆ ਦੇ ਡੈਨੀ ਕੋਜ਼ੁਲ ਤੋਂ 2-4 (12-10, 9-11, 6-11, 7-11, 11-8, 10-12) ਨਾਲ ਹਾਰ ਝੱਲਣੀ ਪਈ।
ਮਹਿਲਾ ਸਿੰਗਲਜ਼ ਵਿੱਚ 29 ਸਾਲਾ ਮਨਿਕਾ ਨੇ ਬਰਤਾਨੀਆ ਦੀ ਐਨਾ ਹਰਸੇ ਨੂੰ 41 ਮਿੰਟਾਂ ’ਚ 11-8, 12-10, 11-9, 9-11, 11-5 ਨਾਲ ਹਰਾਇਆ। ਇਸ ਤੋਂ ਪਹਿਲਾਂ ਸ੍ਰੀਜਾ ਅਕੁਲਾ ਨੇ ਸਵੀਡਨ ਦੀ ਕ੍ਰਿਸਟੀਨਾ ਕਲਬਰਗ ਨੂੰ 4-0 (11-4, 11-9, 11-7, 11-8) ਨਾਲ ਹਰਾ ਕੇ ਰਾਊਂਡ ਆਫ 32 ’ਚ ਜਗ੍ਹਾ ਬਣਾਈ। -ਪੀਟੀਆਈ

Advertisement

Advertisement