For the best experience, open
https://m.punjabitribuneonline.com
on your mobile browser.
Advertisement

ਟੇਬਲ ਟੈਨਿਸ: ਮਹਿਲਾ ਸਿੰਗਲਜ਼ ਵਿੱਚ ਭਾਰਤੀ ਚੁਣੌਤੀ ਖ਼ਤਮ

08:00 AM Sep 05, 2024 IST
ਟੇਬਲ ਟੈਨਿਸ  ਮਹਿਲਾ ਸਿੰਗਲਜ਼ ਵਿੱਚ ਭਾਰਤੀ ਚੁਣੌਤੀ ਖ਼ਤਮ
Advertisement

ਪੈਰਿਸ, 4 ਸਤੰਬਰ
ਟੋਕੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਭਾਵੀਨਾਬੇਨ ਪਟੇਲ ਨੂੰ ਕਲਾਸ 4 ਕੁਆਰਟਰ ਫਾਈਨਲ ਵਿੱਚ ਮਿਲੀ ਹਾਰ ਮਗਰੋਂ ਪੈਰਿਸ ਪੈਰਾਲੰਪਿਕ ਮਹਿਲਾ ਸਿੰਗਲਜ਼ ਟੇਬਲ ਟੈਨਿਸ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ। ਉਸ ਨੂੰ ਚੀਨ ਦੀ ਯਿੰਗ ਜ਼ੂ ਹੱਥੋਂ 12-14, 9-11, 11-8, 6-11 ਨਾਲ ਹਾਰ ਝੱਲਣੀ ਪਈ। ਇਸ ਤੋਂ ਪਹਿਲਾਂ ਕਲਾਸ 3 ਵਿੱਚ ਭਾਰਤ ਦੀ ਸੋਨਲਬੇਨ ਪਟੇਲ ਨੂੰ ਕ੍ਰੋਏਸ਼ੀਆ ਦੀ ਐਂਡੇਲਾ ਮੁਜ਼ੀਨਿਚ ਵਿਨਸੇਟਿਚ ਨੇ ਹਰਾਇਆ ਸੀ। ਮਹਿਲਾ ਡਬਲਜ਼ ਵਿੱਚ ਭਾਰਤ ਦੀ ਭਾਵੀਨਾਬੇਨ ਅਤੇ ਸੋਨਲਬੇਨ ਕੁਆਰਟਰ ਫਾਈਨਲ ਵਿੱਚ ਕੋਰੀਆ ਦੀ ਯੰਗ ਏ ਜੁੰਗ ਅਤੇ ਐੱਸ ਮੂਨ ਤੋਂ ਹਾਰ ਗਈਆਂ ਸਨ। -ਪੀਟੀਆਈ

Advertisement
Advertisement
Author Image

joginder kumar

View all posts

Advertisement