For the best experience, open
https://m.punjabitribuneonline.com
on your mobile browser.
Advertisement

ਟੇਬਲ ਟੈਨਿਸ: ਮਨਿਕਾ ਦੀ ਦੋਹਰੀ ਜਿੱਤ ਸਦਕਾ ਭਾਰਤ ਨੇ ਹੰਗਰੀ ਨੂੰ ਹਰਾਇਆ

07:51 AM Feb 19, 2024 IST
ਟੇਬਲ ਟੈਨਿਸ  ਮਨਿਕਾ ਦੀ ਦੋਹਰੀ ਜਿੱਤ ਸਦਕਾ ਭਾਰਤ ਨੇ ਹੰਗਰੀ ਨੂੰ ਹਰਾਇਆ
Advertisement

ਬੁਸਾਨ: ਮਨਿਕਾ ਬੱਤਰਾ ਨੇ ਆਪਣੇ ਦੋਵੇਂ ਸਿੰਗਲਜ਼ ਮੈਚ ਜਿੱਤ ਲਏ। ਇਸ ਸਦਕਾ ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਵਿਸ਼ਵ ਟੇਬਲ ਟੈਨਿਸ (ਡਬਲਿਊਟੀਟੀ) ਚੈਂਪੀਅਨਸ਼ਿਪ ਵਿੱਚ ਹੰਗਰੀ ਨੂੰ 3-2 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਹਾਲਾਂਕਿ ਭਾਰਤੀ ਪੁਰਸ਼ ਟੀਮ ਨੂੰ ਗਰੁੱਪ ਰਾਊਂਡ ਦੇ ਆਪਣੇ ਦੂਜੇ ਮੈਚ ਵਿੱਚ ਪੋਲੈਂਡ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਮਨਿਕਾ ਨੇ ਸ਼ੁੱਕਰਵਾਰ ਨੂੰ ਚੀਨ ਖ਼ਿਲਾਫ਼ ਵੀ ਦੋਹਰੀ ਸਫ਼ਲਤਾ ਹਾਸਲ ਕੀਤੀ ਸੀ ਪਰ ਭਾਰਤੀ ਟੀਮ ਇਹ ਮੁਕਾਬਲਾ 2-3 ਨਾਲ ਹਾਰ ਗਈ ਸੀ। ਭਾਰਤੀ ਦੀ ਸਿਖਰਲੀ ਮਹਿਲਾ ਖਿਡਾਰਨ ਨੂੰ ਸ਼ੁਰੂਆਤੀ ਸਿੰਗਲਜ਼ ਮੁਕਾਬਲੇ ਵਿੱਚ ਡੋਰਾ ਮਦਾਰਸ ਖ਼ਿਲਾਫ਼ ਸੰਘਰਸ਼ ਕਰਨਾ ਪਿਆ ਪਰ ਵਿਸ਼ਵ ਰੈਂਕਿੰਗ ਵਿੱਚ 36ਵੇਂ ਸਥਾਨ ’ਤੇ ਕਾਬਜ਼ ਮਨਿਕਾ ਨੇ 8-11, 11-5, 12-10, 8-11, 11-4 ਨਾਲ ਜਿੱਤ ਦਰਜ ਕੀਤੀ। ਇਸ ਮਗਰੋਂ ਹੰਗਰੀ ਦੀ ਜਾਰਜੀਨਾ ਪੋਟਾ ਨੇ ਦੂਜੇ ਸਿੰਗਲਜ਼ ਵਿੱਚ ਸ਼੍ਰੀਜਾ ਅਕੁਲਾ ਨੂੰ 11-3, 11-7, 9-11, 11-8 ਨਾਲ ਹਰਾ ਕੇ ਬਰਾਬਰੀ ਕਰ ਲਈ। ਸ਼ੁੱਕਰਵਾਰ ਨੂੰ ਦੁਨੀਆ ਦੀ ਨੰਬਰ ਇੱਕ ਖਿਡਾਰਨ ਸਨ ਯਿੰਗਸਾ ਨੂੰ ਹਰਾਉਣ ਵਾਲੀ ਅਯਹਿਕਾ ਮੁਖਰਜੀ ਨੇ ਬਰਨਾਡੇਟ ਨੂੰ 7-11, 11-6, 11-7, 11-8 ਨਾਲ ਹਰਾ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਚੌਥੇ ਸਿੰਗਲਜ਼ ਵਿੱਚ ਮਦਾਰਸ ਨੇ ਸ਼੍ਰੀਜਾ ਨੂੰ 11-4, 11-6, 5-11, 11-7 ਨਾਲ ਹਰਾ ਕੇ ਮੁਕਾਬਲੇ ਨੂੰ ਰੌਚਕ ਬਣਾ ਦਿੱਤਾ। ਮਨਿਕਾ ਨੇ ਪੋਟਾ ਖ਼ਿਲਾਫ਼ ਸਬਰ ਬਣਾਈ ਰੱਖਦਿਆਂ 11-5, 14-12, 13-11 ਨਾਲ ਜਿੱਤ ਹਾਸਲ ਕੀਤੀ। ਭਾਰਤ ਨੂੰ ਗਰੁੱਪ ਦੇ ਹੋਰ ਮੈਚਾਂ ਵਿੱਚ ਸਪੇਨ ਤੇ ਉਜ਼ਬੇਕਿਸਤਾਨ ਦਾ ਸਾਹਮਣਾ ਕਰਨਾ ਪਵੇਗਾ। ਪੁਰਸ਼ ਵਰਗ ਵਿੱਚ ਪੋਲੈਂਡ ਖ਼ਿਲਾਫ਼ ਸਿਰਫ਼ ਹਰਮੀਤ ਦੇਸਾਈ ਭਾਰਤੀਆਂ ’ਚੋਂ ਜਿੱਤ ਦਰਜ ਕਰ ਸਕਿਆ। ਉਸ ਨੇ ਦੂਜੇ ਸਿੰਗਲਜ਼ ਵਿੱਚ ਮੈਕੀ ਕੁਬਿਕ ਨੂੰ 12-10, 13-11, 9-11, 11-5 ਨਾਲ ਹਰਾਇਆ। ਸ਼ਰਤ ਕਮਲ ਅਤੇ ਮਾਨਵ ਠੱਕਰ ਆਪੋ-ਆਪਣੇ ਸਿੰਗਲਜ਼ ਹਾਰ ਗਏ। ਹਰਮੀਤ ਚੌਥਾ ਸਿੰਗਲਜ਼ ਖੇਡਣ ਲਈ ਪਰਤਿਆ ਪਰ ਜੈਕਬ ਡਾਇਜਸ ਖ਼ਿਲਾਫ਼ 7-11, 7-11, 11-8, 12-14 ਨਾਲ ਹਾਰ ਗਿਆ। -ਪੀਟੀਆਈ

Advertisement

Advertisement
Author Image

Advertisement
Advertisement
×