For the best experience, open
https://m.punjabitribuneonline.com
on your mobile browser.
Advertisement

ਫ਼ਿਲਮ ‘ਗੰਧਾਰੀ’ ਵਿੱਚ ਨਜ਼ਰ ਆਵੇਗੀ ਤਾਪਸੀ ਪੰਨੂ

08:08 AM Sep 11, 2024 IST
ਫ਼ਿਲਮ ‘ਗੰਧਾਰੀ’ ਵਿੱਚ ਨਜ਼ਰ ਆਵੇਗੀ ਤਾਪਸੀ ਪੰਨੂ
Advertisement

ਮੁੰਬਈ: ਅਦਾਕਾਰਾ ਤਾਪਸੀ ਪੰਨੂ ਹੁਣ ਫ਼ਿਲਮ ‘ਗੰਧਾਰੀ ’ਚ ਨਜ਼ਰ ਆਵੇਗੀ। ਫ਼ਿਲਮ ਦਾ ਨਿਰਦੇਸ਼ਨ ਦੇਵਅਸ਼ੀਸ਼ ਮਖੀਜਾ ਨੇ ਕੀਤਾ ਹੈ। ਫ਼ਿਲਮ ‘ਗੰਧਾਰੀ’ ਦੀ ਕਹਾਣੀ ਦਿਲਚਸਪ, ਦ੍ਰਿੜ੍ਹ ਇਰਾਦੇ ਅਤੇ ਨਿੱਜੀ ਦਾਅ ਪੇਚ ਨਾਲ ਭਰਪੂਰ ਹੈ। ਇਸ ਵਿੱਚ ਦਰਸ਼ਕ ਤਾਪਸੀ ਨੂੰ ਮੁਜ਼ਬੂਤ ਇਰਾਦੇ ਨਾਲ ਮਿਸ਼ਨ ਵਿੱਚ ਜੁਟੀ ਮਾਂ ਦੇ ਰੂਪ ਵਿੱਚ ਦੇਖ ਸਕਣਗੇ। ਇਸ ਫ਼ਿਲਮ ਲਈ ਤਾਪਸੀ ਨੇ ਇੱਕ ਵਾਰ ਫਿਰ ਲੇਖਕ ਤੇ ਨਿਰਮਾਤਾ ਕਨਿਕਾ ਢਿੱਲੋਂ ਨਾਲ ਹੱਥ ਮਿਲਾਇਆ ਹੈ। ਤਾਪਸੀ ਦਾ ਕਹਿਣਾ ਹੈ ਕਿ ਜਦੋਂ ਉਹ ਅਤੇ ਕਨਿਕਾ ਫ਼ਿਲਮ ਲਈ ਇਕੱਠੇ ਕੰਮ ਕਰਦੇ ਹਨ ਤਾਂ ਇੱਕ ਜਾਦੂ ਹੁੰਦਾ ਹੈ। ਤਾਪਸੀ ਦਾ ਕਹਿਣਾ ਹੈ ਕਿ ਉਹ ਇਸ ਤੀਬਰ ਕਿਰਦਾਰ ਲਈ ਕਾਫੀ ਉਤਸ਼ਾਹਿਤ ਹੈ। ਉਸ ਨੇ ਕਿਹਾ, ‘ਮੈਂ ਨੌਂ ਸਾਲ ਪਹਿਲਾਂ ਐਕਸ਼ਨ ਫ਼ਿਲਮ ’ਚ ਕੰਮ ਕੀਤਾ ਸੀ ਅਤੇ ਮੈਂ ਅਜਿਹੀ ਹੀ ਕਹਾਣੀ ਦੀ ਉਡੀਕ ਕਰ ਰਹੀ ਸੀ, ਜੋ ਮੈਨੂੰ ਨਵੇਂ ਤਰੀਕੇ ਨਾਲ ਚੁਣੌਤੀ ਦੇਵੇ।’ ਉਸ ਨੇ ਇਹ ਵੀ ਕਿਹਾ ਕਿ ‘ਗੰਧਾਰੀ’ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਮਾਂ ਦੀ ਕਹਾਣੀ ਹੈ, ਜਿਸ ਲਈ ਉਹ ਖੁਦ ਨੂੰ ਬਿਲਕੁਲ ਫਿੱਟ ਸਮਝਦੀ ਹੈ। -ਆਈਏਐੱਨਐੱਸ

Advertisement
Advertisement
Author Image

sukhwinder singh

View all posts

Advertisement