For the best experience, open
https://m.punjabitribuneonline.com
on your mobile browser.
Advertisement

ਪਤੀ ਬੋਏ ਨਾਲ ਪੈਰਿਸ ’ਚ ਭਾਰਤੀ ਖਿਡਾਰੀਆਂ ਦਾ ਹੌਸਲਾ ਵਧਾ ਰਹੀ ਹੈ ਤਾਪਸੀ ਪੰਨੂ

07:59 AM Aug 05, 2024 IST
ਪਤੀ ਬੋਏ ਨਾਲ ਪੈਰਿਸ ’ਚ ਭਾਰਤੀ ਖਿਡਾਰੀਆਂ ਦਾ ਹੌਸਲਾ ਵਧਾ ਰਹੀ ਹੈ ਤਾਪਸੀ ਪੰਨੂ
Advertisement

ਪੈਰਿਸ (ਫਰਾਂਸ): ਅਦਾਕਾਰਾ ਤਾਪਸੀ ਪੰਨੂ ਅੱਜ-ਕੱਲ੍ਹ ਚੱਲ ਰਹੀਆਂ ਓਲੰਪਿਕ ਖੇਡਾਂ 2024 ਦੇ ਸੰਦਰਭ ’ਚ ਆਪਣੇ ਪਤੀ ਮੈਥਿਆਸ ਬੋਏ ਨਾਲ ਪੈਰਿਸ ਵਿੱਚ ਹੈ। ਬੁੱਧਵਾਰ ਨੂੰ ਤਾਪਸੀ ਨੇ ਇਵੈਂਟ ਸਥਾਨ ‘ਤੇ ਮੈਥਿਆਸ ਨੂੰ ਦਰਸਾਉਂਦੀ ਇੱਕ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ। ਤਾਪਸੀ ਸਾਬਕਾ ਓਲੰਪਿਕ ਤਗ਼ਮਾ ਜੇਤੂ ਅਤੇ ਮੌਜੂਦਾ ਬੈਡਮਿੰਟਨ ਕੋਚ ਮੈਥਿਆਸ ਦਾ ਸਮਰਥਨ ਕਰਨ ਲਈ ਸ਼ਹਿਰ ਵਿੱਚ ਹੈ ਅਤੇ ਭਾਰਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰ ਰਹੀ ਹੈ। ਮੈਥਿਆਸ ਬੋਏ ਉੱਘਾ ਬੈਡਮਿੰਟਨ ਖਿਡਾਰੀ ਹੈ। ਉਹ ਇਸ ਸਮੇਂ ਭਾਰਤੀ ਖਿਡਾਰੀਆਂ ਚਿਰਾਗ ਸ਼ੈਟੀ ਅਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਨੂੰ ਕੋਚਿੰਗ ਦੇ ਰਿਹਾ ਹੈ। ਕੋਚਿੰਗ ਤੋਂ ਬਾਅਦ ਤਾਪਸੀ ਕਦੇ ਕਦੇ ਆਪਣੇ ਪਤੀ ਨਾਲ ਰਾਤ ਦਾ ਖਾਣਾ ਖਾਣ ਬਾਹਰ ਜਾਂਦੀ ਹੈ ਅਤੇ ਸਮੇਂ ਸਮੇਂ ’ਤੇ ਪੈਰਿਸ ’ਚ ਬਿਤਾਏ ਪਲਾਂ ਦੀਆਂ ਤਸਵੀਰਾਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਨੀਆਂ ਨਹੀਂ ਭੁੱਲਦੀ। -ਏਐੱਨਆਈ

Advertisement

Advertisement
Author Image

Advertisement
Advertisement
×