ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀ20 ਵਿਸ਼ਵ ਕੱਪ: ਭਾਰਤ ਅਤੇ ਪਾਕਿ ਵਿਚਾਲੇ ਮੁਕਾਬਲਾ ਅੱਜ

08:05 AM Jun 09, 2024 IST
ਅਭਿਆਸ ਦੌਰਾਨ ਕੋਈ ਨੁਕਤਾ ਸਾਂਝਾ ਕਰਦੇ ਹੋਏ ਕੋਚ ਰਾਹੁਲ ਦ੍ਰਾਵਿੜ ਅਤੇ ਰੋਹਿਤ ਸ਼ਰਮਾ। -ਫੋਟੋ: ਪੀਟੀਆਈ

ਨਿਊਯਾਰਕ, 8 ਜੂਨ
ਰੋਹਿਤ ਸ਼ਰਮਾ ਨੇ ਥਰੋਅਡਾਊਨ ਤੋਂ ਅੰਗੂਠੇ ਵਿੱਚ ਗੇਂਦ ਲੱਗਣ ਦੇ ਬਾਵਜੂਦ ਹੋਰ ਭਾਰਤੀ ਬੱਲੇਬਾਜ਼ਾਂ ਨਾਲ ਨੈੱਟ ’ਤੇ ਅਭਿਆਸ ਕੀਤਾ ਤਾਂ ਕਿ ਐਤਵਾਰ ਨੂੰ ਟੀ20 ਵਿਸ਼ਵ ਕੱਪ ਦੇ ਮੁਕਾਬਲੇ ਵਿੱਚ ਅਸਮਾਨ ਤੱਕ ਗੇਂਦ ਉਛਾਲਣ ਵਾਲੀ ਪਿਚ ’ਤੇ ਪਾਕਿਸਤਾਨ ਦੇ ਤੇਜ਼ ਹਮਲੇ ਦਾ ਸਾਹਮਣਾ ਬਾਖੂਬੀ ਕੀਤਾ ਜਾ ਸਕੇ। ਥਰੋਅਡਾਊਨ ਮਾਹਿਰ ਨੁਵਾਨ ਸੇਨੇਵਿਰਤਨੇ ਦਾ ਸਾਹਮਣਾ ਕਰਦਿਆਂ ਰੋਹਿਤ ਦੇ ਖੱਬੇ ਅੰਗੂਠੇ ’ਤੇ ਗੇਂਦ ਲੱਗੀ। ਉਹ ਤਕਲੀਫ਼ ’ਚ ਦਿਖਿਆ ਪਰ ਬੱਲੇਬਾਜ਼ੀ ਕਰਦਾ ਰਿਹਾ। ਇਸ ਮਗਰੋਂ ਉਹ ਪਿਚ ਦੇ ਦੂਰੇ ਸਿਰੇ ’ਤੇ ਥਰੋਅਡਾਊਨ ਦਾ ਸਾਹਮਣਾ ਕਰਨ ਚਲਾ ਗਿਆ। ਨਾਸਾਊ ਕਾਊਟੀ ਕ੍ਰਿਕਟ ਮੈਦਾਨ ਦੀ ‘ਡਰਾਪ ਇਨ’ ਪਿਚ ਦੀ ਅਸਮਾਨ ਉਛਾਲ ਲਈ ਕਾਫ਼ੀ ਆਲੋਚਨਾ ਹੋ ਰਹੀ ਹੈ। ਪਹਿਲੇ ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਆਇਰਲੈਂਡ ਨੂੰ 96 ਦੌੜਾਂ ’ਤੇ ਆਊਟ ਕਰ ਦਿੱਤਾ ਸੀ ਪਰ ਰੋਹਿਤ ਅਤੇ ਬਾਕੀ ਸੀਨੀਅਰ ਬੱਲੇਬਾਜ਼ਾਂ ਨੂੰ ਬਾਖੂਬੀ ਪਤਾ ਹੈ ਕਿ ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਆਮਿਰ, ਹਾਰਿਸ ਰਾਊਫ ਅਤੇ ਨਸੀਮ ਸ਼ਾਹ ਤੋਂ ਮਿਲਣ ਵਾਲੀ ਚੁਣੌਤੀ ਬਿਲਕੁਲ ਵੱਖਰੀ ਹੋਵੇਗੀ। ਇਸੇ ਕਾਰਨ ਕੋਚਿੰਗ ਸਟਾਫ ਨੇ ਇੱਥੇ ਛੇ ਅਭਿਆਸ ਪਿਚਾਂ ਵਿੱਚੋਂ ਤਿੰਨ ਨੂੰ ਖੁਰਦੁਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਖਣੀ ਅਫ਼ਰੀਕਾ ਦੀ ਟੀਮ ਨੇ ਸਵੇਰੇ ਇਨ੍ਹਾਂ ਪਿਚਾਂ ’ਤੇ ਅਭਿਆਸ ਕੀਤਾ ਤਾਂ ਉਨ੍ਹਾਂ ਦਾ ਕੋਈ ਸਿਖਰਲਾ ਬੱਲੇਬਾਜ਼ ਸੱਟ ਲੱਗਣ ਦੇ ਡਰੋਂ ਕੈਗਿਸੋ ਰਬਾਡਾ ਜਾਂ ਐੱਨਰਿਚ ਨੌਰਕੀਆ ਦਾ ਸਾਹਮਣਾ ਕਰਨ ਨਹੀਂ ਉਤਰਿਆ। ਦੂਜੇ ਪਾਸੇ ਭਾਰਤੀ ਬੱਲੇਬਾਜ਼ਾਂ ਨੇ ਜਮ ਕੇ ਅਭਿਆਸ ਕੀਤਾ। -ਪੀਟੀਆਈ

Advertisement

ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਨੇ ਕੀਤਾ ਉਲਟਫੇਰ

ਜਾਰਜਟਾਊਨ: ਅਫ਼ਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਗਰੁੱਪ ‘ਸੀ’ ਦੇ ਮੈਚ ਵਿੱਚ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾ ਕੇ ਸੁਪਰ ਅੱਠ ਗੇੜ ਵਿੱਚ ਥਾਂ ਬਣਾਉਣ ਦਾ ਦਾਅਵਾ ਪੁਖ਼ਤਾ ਕਰ ਲਿਆ ਹੈ। ਜਿੱਤ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 15.2 ਓਵਰਾਂ ਵਿੱਚ 75 ਦੌੜਾਂ ’ਤੇ ਆਊਟ ਹੋ ਗਈ ਜੋ ਟੀ-20 ਕ੍ਰਿਕਟ ਵਿੱਚ ਉਸ ਦਾ ਚੌਥਾ ਘੱਟ ਤੋਂ ਘੱਟ ਸਕੋਰ ਹੈ। ਕਪਤਾਨ ਰਾਸ਼ਿਦ ਖਾਨ ਅਤੇ ਫਜ਼ਲਹੱਕ ਫ਼ਾਰੂਕੀ ਦੋਵਾਂ ਨੇ ਚਾਰ-ਚਾਰ ਵਿਕਟਾਂ ਲਈਆਂ। ਰਹਿਮਾਨੁਲ੍ਹਾ ਗੁਰਬਾਜ਼ ਨੇ 56 ਗੇਂਦਾਂ ਵਿੱਚ 80 ਦੌੜਾਂ ਜਦਕਿ ਇਬਰਾਹਿਮ ਜ਼ਦਰਾਨ ਨੇ 41 ਗੇਂਦਾਂ ਵਿੱਚ 44 ਦੌੜਾਂ ਬਣਾਈਆਂ। ਅਫ਼ਗਾਨਿਸਤਾਨ ਹੁਣ ਦੋ ਮੈਚਾਂ ਵਿੱਚ ਚਾਰ ਅੰਕ ਲੈ ਕੇ ਸਿਖਰ ’ਤੇ ਹੈ। ਫਿਰ ਵੈਸਟ ਇੰਡੀਜ਼ ਤੇ ਯੁਗਾਂਡਾ ਦਾ ਨੰਬਰ ਆਉਂਦਾ ਹੈ ਜਦਕਿ ਪਪੂਆ ਨਿਊ ਗਿਨੀ ਅਤੇ ਨਿਊਜ਼ੀਲੈਂਡ ਨੇ ਖਾਤਾ ਨਹੀਂ ਖੋਲ੍ਹਿਆ। ਉਧਰ, ਡਲਾਸ ਵਿੱਚ ਬੰਗਾਲਦੇਸ਼ ਨੇ ਰੋਮਾਂਚਕ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਰਿਸ਼ਾਦ ਹੁਸੈਨ ਨੇ ਸੱਤ ਗੇਂਦਾਂ ਅੰਦਰ ਤਿੰਨ ਵਿਕਟਾਂ ਲੈ ਕੇ ਸ੍ਰੀਲੰਕਾ ਨੂੰ ਨੌਂ ਵਿਕਟਾਂ ’ਤੇ 124 ਦੌੜਾਂ ਹੀ ਬਣਾਉਣ ਦਿੱਤੀਆਂ। ਬੰਗਲਾਦੇਸ਼ ਨੇ ਅੱਠ ਵਿਕਟਾਂ ਗੁਆ ਕੇ 125 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਤੋਂ ਹਾਰਨ ਮਗਰੋਂ ਗਰੁੱਪ ‘ਡੀ’ ਵਿੱਚ ਸ੍ਰੀਲੰਕਾ ਦੇ ਸੁਪਰ ਅੱਠ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਲਗਪਗ ਖ਼ਤਮ ਹੋ ਗਈਆਂ ਹਨ। ਬੰਗਲਾਦੇਸ਼ ਨੇ ਹੁਣ ਨੇਪਾਲ ਤੇ ਨੈਦਰਲੈਂਡਜ਼ ਨਾਲ ਖੇਡਣਾ ਹੈ। -ਪੀਟੀਆਈ

Advertisement
Advertisement
Advertisement