ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀ-20 ਵਿਸ਼ਵ ਕੱਪ: ਮੈਦਾਨ ਗਿੱਲਾ ਹੋਣ ਕਾਰਨ ਭਾਰਤ-ਕੈਨੇਡਾ ਮੈਚ ਰੱਦ

08:43 AM Jun 16, 2024 IST
ਮੈਚ ਰੱਦ ਹੋਣ ਮਗਰੋਂ ਮਿਲਦੇ ਹੋਏ ਭਾਰਤ ਤੇ ਕੈਨੇਡਾ ਦੇ ਖਿਡਾਰੀ। -ਫੋਟੋ: ਪੀਟੀਆਈ

ਲੌਡਰਹਿਲ, 15 ਜੂਨ
ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਵਿੱਚ ਅੱਜ ਇੱਥੇ ਭਾਰਤ ਅਤੇ ਕੈਨੇਡਾ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਮੈਦਾਨ ਗਿੱਲਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ। ਮੈਦਾਨ ਗਿੱਲਾ ਹੋਣ ਕਾਰਨ ਖੇਡ ਸ਼ੁਰੂ ਹੀ ਨਾ ਹੋ ਸਕੀ।
ਭਾਰਤ ਦਾ ਇਹ ਆਖਰੀ ਗਰੁੱਪ ਮੈਚ ਸੀ। ਅੰਪਾਇਰਾਂ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 11.30 ਵਜੇ ਮੈਦਾਨ ਦਾ ਨਿਰੀਖਣ ਕਰਨ ਮਗਰੋਂ ਮੈਚ ਰੱਦ ਕਰਨ ਦਾ ਫ਼ੈਸਲਾ ਕੀਤਾ। ਮੈਚ ਰੱਦ ਹੋਣ ਕਾਰਨ ਭਾਰਤ ਅਤੇ ਕੈਨੇਡਾ ਦੀ ਟੀਮ ਨੂੰ ਇੱਕ-ਇੱਕ ਅੰਕ ਦਿੱਤਾ ਗਿਆ ਹੈ। ਹਾਲਾਂਕਿ ਭਾਰਤ ਆਪਣੇ ਪਹਿਲੇ ਤਿੰਨੋਂ ਮੈਚ ਜਿੱਤ ਕੇ ਪਹਿਲਾਂ ਹੀ ਸੁਪਰ-8 ਲਈ ਕੁਆਲੀਫਾਈ ਕਰ ਚੁੱਕਾ ਹੈ ਜਦਕਿ ਕੈਨੇਡਾ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ। ਸੁਪਰ-8 ਗੇੜ ਦੇ ਮੁਕਾਬਲੇ 19 ਜੂਨ ਤੋਂ ਸ਼ੁਰੂ ਹੋਣੇ ਹਨ ਅਤੇ ਭਾਰਤੀ ਟੀਮ ਸੁਪਰ-8 ’ਚ 20 ਜੂਨ ਨੂੰ ਅਫ਼ਗਾਨਿਸਤਾਨ ਨਾਲ ਭਿੜੇਗੀ। -ਪੀਟੀਆਈ

Advertisement

ਨਿਊਜ਼ੀਲੈਂਡ ਨੇ ਯੁਗਾਂਡਾ ਨੂੰ 9 ਵਿਕਟਾਂ ਨਾਲ ਹਰਾਇਆ

ਟਰੌਬਾ: ਨਿਊਜ਼ੀਲੈਂਡ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ’ਚ ਗਰੁੱਪ-ਸੀ ਦੇ ਇੱਕ ਮੈਚ ਵਿੱਚ ਯੁਗਾਂਡਾ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਕੀਵੀ ਟੀਮ ਨੇ ਜਿੱਤ ਲਈ ਲੋੜੀਂਦਾ 41 ਦੌੜਾਂ ਦਾ ਟੀਚਾ ਸਲਾਮੀ ਬੱਲੇਬਾਜ਼ ਡੇਵੋਨ ਕੌਨਵੇਅ ਦੀਆਂ 22 ਦੌੜਾਂ ਸਦਕਾ ਸਿਰਫ਼ 5.2 ਓਵਰਾਂ ’ਚ ਹੀ ਹਾਸਲ ਕਰ ਲਿਆ। ਟੀਮ ਵੱਲੋਂ ਫਿਨ ਐਲਨ 9 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਪਹਿਲਾਂ ਯੁਗਾਂਡਾ ਦੀ ਟੀਮ ਕੀਵੀ ਗੇਂਦਬਾਜ਼ਾਂ ਟਰੈਂਟ ਬੋਲਟ ਤੇ ਟਿਮ ਸਾਊਥੀ ਦੀ ਸ਼ਾਨਦਾਰ ਗੇਂਦਬਾਜ਼ੀ 18.4 ਓਵਰਾਂ ’ਚ ਸਿਰਫ 40 ਦੌੜਾਂ ਦੀ ਹੀ ਬਣਾ ਸਕੀ। ਟੀਮ ਦੇ ਚਾਰ ਖਿਡਾਰੀ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ ਅਤੇ ਸਿਰਫ ਇੱਕ ਬੱਲੇਬਾਜ਼ ਕੇ ਵੈਸਵਾ (11 ਦੌੜਾਂ) ਹੀ ਦਹਾਈ ਦਾ ਅੰਕੜਾ ਪਾਰ ਸਕਿਆ। ਬੋਲਟ ਨੇ ਦੋ ਅਤੇ ਸਾਊਥੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਨਿਊਜ਼ੀਲੈਂਡ ਦੀ ਇਸ ਵਿਸ਼ਵ ਕੱਪ ਇਹ ਪਹਿਲੀ ਜਿੱਤ ਹੈ ਹਾਲਾਂਕਿ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ। -ਪੀਟੀਆਈ

Advertisement
Advertisement
Advertisement