ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀ20 ਵਿਸ਼ਵ ਕੱਪ: ਅਫ਼ਗਾਨਿਸਤਾਨ ਨੇ ਆਸਟਰੇਲੀਆ ਨੂੰ ਹਰਾ ਕੇ ਕੀਤਾ ਉਲਟਫੇਰ

07:55 AM Jun 24, 2024 IST
ਆਸਟਰੇਲੀਆ ਨੂੰ ਹਰਾਉਣ ਮਗਰੋਂ ਖੁਸ਼ੀ ਦੇ ਰੌਂਅ ਵਿੱਚ ਅਫ਼ਗਾਨਿਸਤਾਨ ਦੇ ਖਿਡਾਰੀ। -ਫੋਟੋ: ਪੀਟੀਆਈ

ਕਿੰਗਸਟਾਊਨ, 23 ਜੂਨ
ਅਫ਼ਗਾਨਿਸਤਾਨ ਨੇ ਗੁਲਾਬਦੀਨ ਨਾਇਬ ਦੀਆਂ ਚਾਰ ਵਿਕਟਾਂ ਦੀ ਮਦਦ ਨਾਲ ਟੀ20 ਵਿਸ਼ਵ ਕੱਪ ਸੁਪਰ ਅੱਠ ਗੇੜ ਦੇ ਮੈਚ ਵਿੱਚ ਆਸਟਰੇਲੀਆ ਵਰਗੀ ਮਜ਼ਬੂਤ ਟੀਮ ਨੂੰ 21 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕਰਦਿਆਂ ਆਪਣੇ ਕ੍ਰਿਕਟ ਇਤਿਹਾਸ ਦਾ ਇੱਕ ਹੋਰ ਸੁਨਹਿਰੀ ਪੰਨਾ ਲਿਖਿਆ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ’ਤੇ 148 ਦੌੜਾਂ ਬਣਾਈਆਂ ਅਤੇ ਜਵਾਬ ਵਿੱਚ ਆਸਟਰੇਲੀਆ ਦੀ ਟੀਮ 19.2 ਓਵਰ ਵਿੱਚ 127 ਦੌੜਾਂ ਬਣਾ ਕੇ ਹੀ ਆਊਟ ਹੋ ਗਈ। ਕੌਮਾਂਤਰੀ ਕ੍ਰਿਕਟ ਵਿੱਚ ਅਫ਼ਗਾਨਿਸਤਾਨ ਦੀ ਆਸਟਰੇਲੀਆ ’ਤੇ ਇਹ ਪਹਿਲੀ ਜਿੱਤ ਹੈ। ਅਫ਼ਗਾਨਿਸਤਾਨ ਲਈ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੇ 60 ਅਤੇ ਇਬਰਾਹਿਮ ਜ਼ਦਰਾਨ ਨੇ 51 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਲਈ ਗਲੇਨ ਮੈਕਸਵੈਲ ਨੇ 59 ਦੌੜਾਂ ਬਣਾਈਆਂ। ਇਸ ਮੈਚ ਮਗਰੋਂ ਹੁਣ ਆਸਟਰੇਲੀਆ ਅਤੇ ਅਫ਼ਗਾਨਿਸਤਾਨ ਦੋਵਾਂ ਨੇ ਇੱਕ-ਇੱਕ ਮੈਚ ਜਿੱਤਿਆ ਹੈ, ਜਦਕਿ ਭਾਰਤ ਦੋਵੇਂ ਮੈਚ ਜਿੱਤ ਕੇ ਗਰੁੱਪ ਇੱਕ ਵਿੱਚ ਸਿਖਰ ’ਤੇ ਹੈ। ਅਫ਼ਗਾਨਿਸਤਾਨ ਦੇ ਨਵੀਨ-ਉਲ ਹੱਕ ਨੇ ਦੋ ਵਿਕਟਾਂ ਲਈਆਂ। ਉਸ ਨੇ ਪਹਿਲਾਂ ਟ੍ਰੈਵਿਸ ਹੈੱਡ ਦਾ ਖਾਤਾ ਖੋਲ੍ਹੇ ਬਿਨਾਂ ਰਵਾਨਾ ਕੀਤਾ, ਜਦਕਿ ਆਸਟਰੇਲਿਆਈ ਕਪਤਾਲ ਮਿਚਲ ਮਾਰਸ਼ ਨੂੰ ਨਬੀ ਦੇ ਹੱਥਾਂ ’ਚ ਗੇਂਦ ਪਹੁੰਚਾ ਕੇ ਆਊਟ ਕੀਤਾ। ਨਬੀ ਨੇ ਮਾਰਕਸ ਸਟੋਇਨਿਸ ਨੂੰ ਬਾਊਂਸਰ ’ਤੇ ਗੁਰਬਾਜ਼ ਦੇ ਹੱਥੋਂ ਆਊਟ ਕਰਵਾਇਆ। ਇਸੇ ਤਰ੍ਹਾਂ ਟਿਮ ਡੇਵਿਸ ਨੂੰ ਵੀ ਆਊਟ ਕਰਕੇ ਆਸਟਰੇਲੀਆ ਨੇ ਇੱਕ ਹੋਰ ਝਟਕਾ ਦਿੱਤਾ। ਨਾਇਬ ਨੇ 15ਵੇਂ ਓਵਰ ਵਿੱਚ ਮੈਕਸਵੈਲ ਨੂੰ ਅਤੇ ਰਾਸ਼ਿਦ ਨੇ ਅਗਲੇ ਓਵਰ ਵਿੱਚ ਮੈਥਿਊ ਵਾਡੇ ਨੂੰ ਆਊਟ ਕੀਤਾ। ਨਾਇਬ ਨੇ ਇਸ ਮਗਰੋਂ ਕਮਿੰਸ ਨੂੰ, ਜਦਕਿ ਨਵੀਨ ਨੇ ਅਸ਼ਟੋਨ ਐਗਰ ਨੂੰ ਪਵੇਲੀਅਨ ਭੇਜਿਆ। -ਪੀਟੀਆਈ

Advertisement

ਭਾਰਤ ਅਤੇ ਆਸਟਰੇਲੀਆ ਦਰਮਿਆਨ ਮੈਚ ਅੱਜ

ਗ੍ਰੋਸ ਆਇਲੈਟ: ਆਤਮਵਿਸ਼ਵਾਸ ਨਾਲ ਲਬਰੇਜ਼ ਭਾਰਤੀ ਟੀਮ ਟੀ20 ਵਿਸ਼ਵ ਕੱਪ ਸੁਪਰ ਅੱਠ ਗੇੜ ਵਿੱਚ ਆਪਣੇ ਆਖਰੀ ਮੈਚ ਵਿੱਚ ਸੋਮਵਾਰ ਨੂੰ ਆਸਟਰੇਲੀਆ ਨੂੰ ਹਰਾ ਕੇ ਆਖ਼ਰੀ ਚਾਰ ਵਿੱਚ ਦਾਖ਼ਲ ਹੋਣ ਦੇ ਇਰਾਦੇ ਨਾਲ ਮੈਦਾਨ ’ਚ ਉੱਤਰੇਗੀ, ਜਦਕਿ ਅਫ਼ਗਾਨਿਸਤਾਨ ਤੋਂ ਹਾਰ ਮਗਰੋਂ ਆਸਟਰੇਲੀਆ ਲਈ ਇਹ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੈ। ਭਾਰਤੀ ਟੀਮ ਲਗਾਤਾਰ ਤੀਜੀ ਜਿੱਤ ਨਾਲ ਗਰੁੱਪ ਵਿੱਚ ਸਿਖਰ ’ਤੇ ਰਹਿ ਕੇ ਸੈਮੀ ਫਾਈਨਲ ਵਿੱਚ ਜਾਣ ਦੀ ਕੋਸ਼ਿਸ਼ ਕਰੇਗੀ। ਇਸੇ ਤਰ੍ਹਾਂ ਅਫ਼ਗਾਨਿਸਤਾਨ ਹੱਥੋਂ ਸ਼ਨਿੱਚਰਵਾਰ ਦੀ ਰਾਤ ਨੂੰ ਹਾਰੀ 2021 ਦੀ ਚੈਂਪੀਅਨ ਆਸਟਰੇਲਿਆਈ ਟੀਮ ਨੂੰ ਹਾਰਨ ’ਤੇ ਬਾਹਰ ਹੋਣਾ ਪੈ ਸਕਦਾ ਹੈ। ਅਫ਼ਗਾਨਿਸਤਾਨ ਤੋਂ ਹਾਰਨ ਮਗਰੋਂ ਹੁਣ ਆਸਟਰੇਲੀਆ ਨੂੰ ਜਿੱਤਣ ਦੇ ਨਾਲ-ਨਾਲ ਇਹ ਅਰਦਾਸ ਵੀ ਕਰਨੀ ਹੋਵੇਗੀ ਕਿ ਰਾਸ਼ਿਦ ਖ਼ਾਨ ਦੀ ਟੀਮ ਸੋਮਵਾਰ ਦੀ ਰਾਤ ਬੰਗਲਾਦੇਸ਼ ਤੋਂ ਮੁਕਾਬਲਾ ਹਾਰ ਜਾਵੇ। ਆਈਸੀਸੀ ਟੂੁਰਨਾਮੈਂਟ ਵਿੱਚ ਅਕਸਰ ਆਸਟਰੇਲੀਆ ਤੋਂ ਹਾਰਨ ਵਾਲੀ ਭਾਰਤੀ ਟੀਮ ਆਪਣੇ ਵਿਰੋਧੀ ਨੂੰ ਟੂਰਨਾਮੈਂਟ ’ਚੋਂ ਜਲਦੀ ਬਾਹਰ ਕਰਨ ਦੀ ਫਿਰਾਕ ਵਿੱਚ ਹੋਵੇਗੀ। ਭਾਰਤ ਨੇ ਸੁਪਰ ਅੱਠ ਵਿੱਚ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਨੂੰ ਹਰਾਇਆ ਹੈ। -ਪੀਟੀਆਈ

Advertisement
Advertisement
Advertisement