For the best experience, open
https://m.punjabitribuneonline.com
on your mobile browser.
Advertisement

ਟੀ-20 ਦਰਜਾਬੰਦੀ: ਸੂਰਿਆਕੁਮਾਰ ਦੂਜੇ ਸਥਾਨ ’ਤੇ ਕਾਇਮ

07:24 AM Jul 18, 2024 IST
ਟੀ 20 ਦਰਜਾਬੰਦੀ  ਸੂਰਿਆਕੁਮਾਰ ਦੂਜੇ ਸਥਾਨ ’ਤੇ ਕਾਇਮ
Advertisement

ਦੁਬਈ, 17 ਜੁਲਾਈ
ਭਾਰਤ ਦਾ ਹਮਲਾਵਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਅੱਜ ਜਾਰੀ ਆਈਸੀਸੀ ਦੀ ਤਾਜ਼ਾ ਟੀ-20 ਦਰਜਾਬੰਦੀ ’ਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ ’ਤੇ ਕਾਇਮ ਹੈ ਜਦਕਿ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰਿਤੂਰਾਜ ਗਾਇਕਵਾੜ ਟੀ-20 ਬੱਲੇਬਾਜ਼ਾਂ ਦੀ ਸੂਚੀ ’ਚ ਇਕ ਸਥਾਨ ਹੇਠਾਂ ਅੱਠਵੇਂ ਸਥਾਨ ’ਤੇ ਆ ਗਿਆ ਹੈ। ਜ਼ਿੰਬਾਬਵੇ ਖ਼ਿਲਾਫ਼ ਟੀ-20 ਲੜੀ ’ਚ 141 ਦੌੜਾਂ ਬਣਾਉਣ ਵਾਲੇ ਜੈਸਵਾਲ ਨੂੰ ਚਾਰ ਸਥਾਨ ਦਾ ਫਾਇਦਾ ਹੋਇਆ ਹੈ। ਆਸਟਰੇਲੀਆ ਦਾ ਟਰੈਵਿਸ ਹੈੱਡ ਰੈਂਕਿੰਗ ’ਚ ਸਿਖਰ ’ਤੇ ਕਾਇਮ ਹੈ। ਗੇਂਦਬਾਜ਼ਾਂ ਦੀ ਟੀ-20 ਦਰਜਾਬੰਦੀ ਵਿੱਚ ਸਿਖਰਲੇ 10 ਵਿੱਚ ਕੋਈ ਵੀ ਭਾਰਤੀ ਸ਼ਾਮਲ ਨਹੀਂ ਹੈ। -ਪੀਟੀਆਈ

Advertisement
Advertisement
Author Image

joginder kumar

View all posts

Advertisement