For the best experience, open
https://m.punjabitribuneonline.com
on your mobile browser.
Advertisement

ਟੀ-20 ਦਰਜਾਬੰਦੀ: ਹਰਫ਼ਨਮੌਲਾ ਖਿਡਾਰੀਆਂ ’ਚ ਪਾਂਡਿਆ ਸਿਖਰ ’ਤੇ

06:58 AM Jul 04, 2024 IST
ਟੀ 20 ਦਰਜਾਬੰਦੀ  ਹਰਫ਼ਨਮੌਲਾ ਖਿਡਾਰੀਆਂ ’ਚ ਪਾਂਡਿਆ ਸਿਖਰ ’ਤੇ
Advertisement

ਦੁਬਈ, 3 ਜੁਲਾਈ
ਹਾਰਦਿਕ ਪਾਂਡਿਆ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੀ-20 ਹਰਫ਼ਨਮੌਲਾ ਖਿਡਾਰੀਆਂ ਦੀ ਦਰਜਾਬੰਦੀ ਵਿੱਚ ਸਿਖਰ ’ਤੇ ਰਹਿਣ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਬਣ ਗਿਆ ਹੈ। ਹਾਲ ਹੀ ’ਚ ਖ਼ਤਮ ਹੋਏ ਟੀ-20 ਵਿਸ਼ਵ ਕੱਪ ’ਚ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਦੀ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ। 29 ਜੁਲਾਈ ਨੂੰ ਟੀ-20 ਵਿਸ਼ਵ ਕੱਪ ਫਾਈਨਲ ’ਚ ਨੀਮ ਸੈਂਕੜਾ ਜੜਨ ਮਗਰੋਂ ਹੈਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਦੀਆਂ ਅਹਿਮ ਵਿਕਟਾਂ ਲੈਣ ਵਾਲਾ ਪਾਂਡਿਆ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ’ਚ ਦੋ ਸਥਾਨ ਉਪਰ ਚੜ੍ਹ ਕੇ ਸ੍ਰੀਲੰਕਾ ਦੇ ਵਨਿੰਦੂ ਹਸਰੰਗਾ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।
ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ ਵਜੋਂ ਪ੍ਰਸ਼ੰਸਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਪਾਂਡਿਆ ਨੇ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਟੀ-20 ਵਿਸ਼ਵ ਕੱਪ ’ਚ ਸ਼ਾਨਦਾਰ ਵਾਪਸੀ ਕੀਤੀ। ਉਸ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਵਿੱਚ ਉਸ ਨੇ 150 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 144 ਦੌੜਾਂ ਬਣਾਈਆਂ ਅਤੇ 11 ਵਿਕਟਾਂ ਵੀ ਲਈਆਂ।
ਉਸ ਨੇ ਫਾਈਨਲ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਦਿੱਤਾ। ਦੱਖਣੀ ਅਫਰੀਕਾ ਨੂੰ 30 ਗੇਂਦਾਂ ਵਿੱਚ 30 ਦੌੜਾਂ ਦੀ ਲੋੜ ਸੀ ਅਤੇ ਕਲਾਸੇਨ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੀ ਪਰ ਉਸ ਨੇ 17ਵੇਂ ਓਵਰ ਦੀ ਪਹਿਲੀ ਗੇਂਦ ’ਤੇ ਕਲਾਸੇਨ ਨੂੰ ਆਊਟ ਕਰ ਕੇ ਭਾਰਤ ਦੀ ਵਾਪਸੀ ਕਰਵਾਈ। ਉਹ ਆਖਰੀ ਓਵਰ ਵਿੱਚ 16 ਦੌੜਾਂ ਦਾ ਬਚਾਅ ਕਰਨ ਵਿੱਚ ਵੀ ਕਾਮਯਾਬ ਰਿਹਾ। -ਪੀਟੀਆਈ

Advertisement

ਬੁਮਰਾਹ 12ਵੇਂ ਸਥਾਨ ’ਤੇ ਪੁੱਜਿਆ

ਟੀ-20 ਵਿਸ਼ਵ ਕੱਪ ’ਚ 15 ਵਿਕਟਾਂ ਲੈ ਕੇ ‘ਪਲੇਅਰ ਆਫ ਦਿ ਟੂਰਨਾਮੈਂਟ’ ਬਣਿਆ ਭਾਰਤ ਦਾ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ 12 ਸਥਾਨਾਂ ਦੇ ਫਾਇਦੇ ਨਾਲ 12ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪਹਿਲਾਂ ਉਹ 24ਵੇਂ ਸਥਾਨ ’ਤੇ ਕਾਬਜ਼ ਸੀ। 2020 ਤੋਂ ਬਾਅਦ ਇਹ ਉਸ ਦੀ ਸਰਬੋਤਮ ਰੈਂਕਿੰਗ ਹੈ। ਦੱਖਣੀ ਅਫਰੀਕਾ ਦਾ ਐਨਰਿਕ ਨੋਕੀਆ ਸੱਤ ਸਥਾਨਾਂ ਦੇ ਫਾਇਦੇ ਨਾਲ ਕਰੀਅਰ ਦੇ ਸਰਬੋਤਮ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਦਾ ਆਦਿਲ ਰਾਸ਼ਿਦ ਸਿਖਰ ’ਤੇ ਕਾਬਜ਼ ਹੈ।

Advertisement
Author Image

joginder kumar

View all posts

Advertisement
Advertisement
×