ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀ20: ਭਾਰਤ ਨੇ ਜ਼ਿੰਬਾਬਵੇ ਨੂੰ ਹਰਾ ਕੇ 2-1 ਦੀ ਲੀਡ ਬਣਾਈ

07:12 AM Jul 11, 2024 IST
ਸ਼ਾਟ ਜੜਦਾ ਹੋਇਆ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ। -ਫੋਟੋ: ਪੀਟੀਆਈ

ਹਰਾਰੇ, 10 ਜੁਲਾਈ
ਕਪਤਾਨ ਸ਼ੁਭਮਨ ਗਿੱਲ ਦੇ ਨੀਮ ਸੈਂਕੜੇ ਮਗਰੋਂ ਵਾਸ਼ਿੰਗਟਨ ਸੁੰਦਰ ਦੇ ਸਪਿੰਨ ਜਾਦੂ ਸਦਕਾ ਭਾਰਤ ਨੇ ਜ਼ਿੰਬਾਬਵੇ ਖ਼ਿਲਾਫ਼ ਤੀਜੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ 23 ਦੌੜਾਂ ਦੀ ਜਿੱਤ ਨਾਲ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਬਣਾ ਲਈ ਹੈ। ਭਾਰਤ ਦੇ 183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਦੀ ਟੀਮ ਆਫ ਸਪਿੰਨਰ ਸੁੰਦਰ (15 ਦੌੜਾਂ ’ਤੇ ਤਿੰਨ ਵਿਕਟਾਂ) ਦੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਸਾਹਮਣੇ ਛੇ ਵਿਕਟਾਂ ’ਤੇ 159 ਦੌੜਾਂ ਹੀ ਬਣਾ ਸਕੀ। ਆਵੇਸ਼ ਖ਼ਾਨ ਨੇ 39 ਦੌੜਾਂ ਦੇ ਕੇ ਦੋ, ਜਦਕਿ ਖਲੀਲ ਅਹਿਮਦ ਨੇ 15 ਦੌੜਾਂ ਦੇ ਕੇ ਇੱਕ ਵਿਕਟ ਲਈ। ਡਿਓਨ ਮਾਇਰਸ (49 ਗੇਂਦਾਂ ਵਿੱਚ ਨਾਬਾਦ 65 ਦੌੜਾਂ) ਨੇ ਕਰੀਅਰ ਦਾ ਪਹਿਲਾ ਨੀਮ ਸੈਂਕੜਾ ਜੜਿਆ ਪਰ ਜ਼ਿੰਬਾਬਵੇ ਨੂੰ ਜਿੱਤ ਨਹੀਂ ਦਿਵਾ ਸਕਿਆ। ਉਸ ਨੇ ਜ਼ਿੰਬਾਬਵੇ ਦੀ ਬੇਹੱਦ ਖਰਾਬ ਸ਼ੁਰੂਆਤ ਮਗਰੋਂ ਕਲਾਈਵ ਮੇਡਾਂਡੇ (37) ਨਾਲ ਛੇਵੀਂ ਵਿਕਟ ਲਈ 77 ਅਤੇ ਵੇਲਿੰਗਟਨ ਮਸਾਕਾਦਜ਼ਾ (ਨਾਬਾਦ 18) ਨਾਲ ਸੱਤਵੀਂ ਵਿਕਟ ਲਈ 21 ਗੇਂਦਾਂ ਵਿੱਚ 43 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 49 ਗੇਂਦਾਂ ਵਿੱਚ 66 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਯਸ਼ਸਵੀ ਜੈਸਵਾਲ (36) ਨਾਲ ਪਹਿਲੀ ਵਿਕਟ ਲਈ 67 ਅਤੇ ਰਿਤੂਰਾਜ ਗਾਇਕਵਾੜ (49) ਨਾਲ ਤੀਜੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਚਾਰ ਵਿਕਟਾਂ ’ਤੇ 182 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਜ਼ਿੰਬਾਬਵੇ ਤਰਫ਼ੋਂ ਕਪਤਾਨ ਸਿਕੰਦਰ ਰਜ਼ਾ ਨੇ 24, ਜਦਕਿ ਬਲੈਸਿੰਗ ਮੁਜ਼ਰਬਾਨੀ ਨੇ 25 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। -ਪੀਟੀਆਈ

Advertisement

Advertisement
Advertisement