ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੀ20: ਭਾਰਤ ਨੇ ਯੂਏਈ ਨੂੰ 78 ਦੌੜਾਂ ਨਾਲ ਹਰਾਇਆ

08:10 AM Jul 22, 2024 IST
ਮੈਚ ਜਿੱਤਣ ’ਤੇ ਇੱਕ-ਦੂਜੇ ਨੂੰ ਵਧਾਈ ਦਿੰਦੀਆਂ ਹੋਈਆਂ ਭਾਰਤੀ ਖਿਡਾਰਨਾਂ। -ਫੋਟੋ: ਪੀਟੀਆਈ

ਦਾਂਬੁੱਲਾ, 21 ਜੁਲਾਈ
ਸਾਬਕਾ ਚੈਂਪੀਅਨ ਭਾਰਤੀ ਮਹਿਲਾ ਟੀਮ ਨੇ ਕਪਤਾਨ ਹਰਮਨਪ੍ਰੀਤ ਕੌਰ (66) ਅਤੇ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ (ਨਾਬਾਦ 64) ਦੇ ਨੀਮ ਸੈਂਕੜਿਆਂ ਮਗਰੋਂ ਸ਼ਾਨਦਾਰ ਗੇਂਦਬਾਜ਼ੀ ਨਾਲ ਅੱਜ ਇੱਥੇ ਮਹਿਲਾ ਏਸ਼ੀਆ ਕੱਪ ਟੀ20 ਕ੍ਰਿਕਟ ਮੈਚ ਵਿੱਚ ਆਪਣਾ ਰਿਕਾਰਡ ਸਕੋਰ ਬਣਾ ਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ 78 ਦੌੜਾਂ ਨਾਲ ਮਾਤ ਦਿੱਤੀ।
ਸੱਤ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਵਿਰੋਧੀ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਅਤੇ ਹੁਣ ਟੀਮ ਲਗਾਤਾਰ ਦੂਜੀ ਵਾਰ ਜਿੱਤ ਨਾਲ ਸੈਮੀ ਫਾਈਨਲ ਵਿੱਚ ਪਹੁੰਚਣ ਤੋਂ ਇੱਕ ਕਦਮ ਦੂਰ ਹੈ। ਦੋ ਜਿੱਤਾਂ ਨਾਲ ਭਾਰਤ ਗਰੁੱਪ ਏ ਵਿੱਚ ਚਾਰ ਅੰਕਾਂ ਨਾਲ ਸਿਖਰਲੇ ਸਥਾਨ ’ਤੇ ਹੈ, ਜਿਸ ਵਿੱਚ ਉਸ ਦਾ ਨੈੱਟ ਰਨ ਰੇਟ ਪਲੱਸ 3.298 ਹੈ।
ਭਾਰਤ ਆਪਣੇ ਤੀਜੇ ਅਤੇ ਆਖ਼ਰੀ ਗਰੁੱਪ ਮੈਚ ਵਿੱਚ ਮੰਗਲਵਾਰ ਨੂੰ ਨੇਪਾਲ ਦਾ ਸਾਹਮਣਾ ਕਰੇਗਾ।
ਭਾਰਤ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਪੰਜ ਵਿਕਟਾਂ ’ਤੇ 201 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜੋ ਮਹਿਲਾ ਏਸ਼ੀਆ ਕੱਪ ਦਾ ਰਿਕਾਰਡ ਸਕੋਰ ਹੈ। ਭਾਰਤੀ ਗੇਂਦਬਾਜ਼ਾਂ ਨੇ ਇਸ ਮਗਰੋਂ ਯੂਏਈ ਨੂੰ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 123 ਦੌੜਾਂ ’ਤੇ ਰੋਕ ਦਿੱਤਾ। ਯੂਏਈ ਲਈ ਕਪਤਾਨ ਇਸ਼ਾ ਓਝਾ ਨੇ 38 ਦੌੜਾਂ ਅਤੇ ਕਵਿਸ਼ਾ ਇਗੋਡਗੇ ਨੇ ਨਾਬਾਦ 40 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਗੇਂਦਬਾਜ਼ ਦੀਪਤੀ ਸ਼ਰਮਾ ਨੇ ਚਾਰ ਓਵਰਾਂ ’ਚ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਰੇਣੂਕਾ ਸਿੰਘ, ਪੂਜਾ ਵਸਤਰਕਾਰ, ਤਨੂਜਾ ਕੰਵਰ, ਰੇਣੂਕਾ ਸਿੰਘ ਅਤੇ ਰਾਧਾ ਯਾਦਵ ਨੇ ਇੱਕ-ਇੱਕ ਵਿਕਟ ਲਈ।
ਇਸ ਤੋਂ ਪਹਿਲਾਂ 35 ਸਾਲਾ ਹਰਮਨਪ੍ਰੀਤ ਨੇ 47 ਗੇਂਦਾਂ ਦੀ ਪਾਰੀ ਦੌਰਾਨ ਸੱਤ ਚੌਕੇ ਅਤੇ ਇੱਕ ਛੱਕਾ ਜੜਿਆ। ਹਰਮਨਪ੍ਰੀਤ ਨੇ ਇਸ ਤਰ੍ਹਾਂ ਟੀ20 ਕੌਮਾਂਤਰੀ ਵਿੱਚ 12ਵਾਂ ਨੀਮ ਸੈਂਕੜਾ ਜੜਿਆ, ਜੋ ਕਿ ਕਪਤਾਨ ਵਜੋਂ ਉਸ ਦਾ 11ਵਾਂ ਨੀਮ ਸੈਂਕੜਾ ਹੈ। ਰਿਚਾ ਨੇ 29 ਗੇਂਦਾਂ ਦੀ ਪਾਰੀ ਵਿੱਚ 12 ਚੌਕੇ ਅਤੇ ਇੱਕ ਛੱਕਾ ਜੜਿਆ। ਉਸ ਦਾ ਟੀ20 ਵਿੱਚ ਇਹ ਪਹਿਲਾ ਨੀਮ ਸੈਂਕੜਾ ਹੈ। ਭਾਰਤ ਨੇ ਮਹਿਲਾ ਟੀ20 ਕੌਮਾਂਤਰੀ ਵਿੱਚ ਪਹਿਲੀ ਵਾਰ 200 ਦੌੜਾਂ ਦੇ ਸਕੋਰ ਦਾ ਅੰਕੜਾ ਪਾਰ ਕੀਤਾ। -ਪੀਟੀਆਈ

Advertisement

Advertisement