For the best experience, open
https://m.punjabitribuneonline.com
on your mobile browser.
Advertisement

ਟੀ-20: ਭਾਰਤ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ

06:41 AM Jan 23, 2025 IST
ਟੀ 20  ਭਾਰਤ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ
ਮੈਚ ਦੌਰਾਨ ਸ਼ਾਟ ਮਾਰਦਾ ਹੋਇਆ ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ। -ਫੋਟੋ: ਰਾਇਟਰਜ਼
Advertisement

ਕੋਲਕਾਤਾ, 22 ਜਨਵਰੀ
ਭਾਰਤੀ ਗੇਂਦਬਾਜ਼ਾਂ ਮਗਰੋਂ ਬੱਲੇਬਾਜ਼ ਅਭਿਸ਼ੇਕ ਸ਼ਰਮਾ (34 ਗੇਂਦਾਂ ਵਿੱਚ 79 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਅੱਜ ਇੱਥੇ ਪੰਜ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਦੀ ਪਾਰੀ 132 ਦੌੜਾਂ ’ਤੇ ਸਮੇਟਣ ਮਗਰੋਂ ਭਾਰਤ ਨੇ 12.5 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 133 ਦੌੜਾਂ ਬਣਾ ਕੇ ਟੀਚਾ ਪੂਰਾ ਕਰ ਲਿਆ। ਭਾਰਤ ਲਈ ਵਰੁਣ ਚੱਕਰਵਰਤੀ ਨੇ ਤਿੰਨ, ਜਦਕਿ ਅਰਸ਼ਦੀਪ ਸਿੰਘ, ਹਾਰਦਿਕ ਪੰਡਿਆ ਅਤੇ ਅਕਸਰ ਪਟੇਲ ਨੇ ਦੋ-ਦੋ ਵਿਕਟਾਂ ਲਈਆਂ। ਇੰਗਲੈਂਡ ਲਈ ਸਭ ਤੋਂ ਵੱਧ 68 ਦੌੜਾਂ ਕਪਤਾਨ ਜੋਸ ਬਟਲਰ ਨੇ ਬਣਾਈਆਂ। ਇਸ ਮਗਰੋਂ ਅਭਿਸ਼ੇਕ ਸ਼ਰਮਾ ਨੇ 34 ਗੇਂਦਾਂ ਵੱਚ 79 ਦੌੜਾਂ ਬਣਾ ਕੇ ਮੈਚ ਇੱਕ ਪਾਸੜ ਕਰ ਦਿੱਤਾ। ਸਲਾਮੀ ਬੱਲੇਬਾਜ਼ ਦੀ ਪਾਰੀ ਵਿੱਚ ਪੰਜ ਚੌਕੇ ਅਤੇ ਅੱਠ ਛੱਕੇ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਲਈ ਸੰਜੂ ਸੈਮਸਨ ਨੇ 26, ਤਿਲਕ ਵਰਮਾ ਨੇ ਨਾਬਾਦ 19 ਅਤੇ ਹਾਰਦਿਕ ਪੰਡਿਆ ਨੇ ਨਾਬਾਦ 3 ਦੌੜਾਂ ਦਾ ਯੋਗਦਾਨ ਪਾਇਆ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement