ਟੀ20 ਫਾਈਨਲ ਮੁਕਾਬਲਾ: ਭਾਰਤ ਨੇ 13.3 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 106 ਦੌੜਾਂ ਬਣਾਈਆਂ
07:49 PM Jun 29, 2024 IST
Advertisement
ਬਾਰਬਾਡੋਸ, 29 ਜੂਨ
ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ 20 ਕ੍ਰਿਕਟ ਫਾਈਨਲ ਮੁਕਾਬਲੇ ਲਈ ਭਾਰਤ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਭਾਰਤ ਦੇ ਪਹਿਲੇ ਤਿੰਨ ਬੱਲੇਬਾਜ਼ ਪਾਵਰਪਲੇਅ ਦੌਰਾਨ ਹੀ ਆਊਟ ਹੋ ਗਏ। ਸਭ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਕੈਚ ਆਊਟ ਹੋ ਗਏ। ਉਸ ਤੋਂ ਬਾਅਦ ਰਿਸ਼ਵ ਪੰਤ ਬਿਨਾਂ ਕੋਈ ਦੌੜ ਬਣਾਏ ਵਿਕਟਕੀਪਰ ਨੂੰ ਕੈਚ ਦੇ ਬੈਠਾ। ਉਸ ਤੋਂ ਬਾਅਦ ਸੂਰਿਆ ਕੁਮਾਰ ਵੀ ਜਲਦੀ ਹੀ ਆਊਟ ਹੋ ਗਿਆ। ਇਸ ਵੇਲੇ ਕਰੀਜ਼ ’ਤੇ ਵਿਰਾਟ ਕੋਹਲੀ ਤੇ ਅਕਸ਼ਰ ਪਟੇਲ ਬੱਲੇਬਾਜ਼ੀ ਕਰ ਰਹੇ ਹਨ ਜਿਨ੍ਹਾਂ ਸੰਭਲ ਕੇ ਖੇਡਦਿਆਂ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ। ਭਾਰਤ ਨੇ 13.2 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 105 ਦੌੜਾਂ ਬਣ ਗਈਆਂ ਹਨ। ਇਸ ਤੋਂ ਬਾਅਦ ਅਗਲੀ ਹੀ ਗੇਂਦ ’ਤੇ ਅਕਸ਼ਰ ਪਟੇਲ ਰਨ ਆਊਟ ਹੋ ਗਿਆ ਹੈ ਤੇ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 106 ਦੌੜਾਂ ਬਣਾ ਲਈਆਂ ਹਨ।
Advertisement
Advertisement
Advertisement