ਟੀ-20 ਲੜੀ: ਦੱਖਣੀ ਅਫਰੀਕਾ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ
07:15 AM Nov 11, 2024 IST
Advertisement
ਗਕੇਬੇਰਹਾ: ਦੱਖਣੀ ਅਫਰੀਕਾ ਨੇ ਅੱਜ ਇੱਥੇ ਦੂਜੇ ਟੀ-20 ਮੈਚ ’ਚ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਖੇਡਦਿਆਂ 20 ਓਵਰਾਂ ਛੇ ਵਿਕਟਾਂ ’ਤੇ 124 ਦੌੜਾਂ ਬਣਾਈਆਂ ਜਦਕਿ ਮੇਜ਼ਬਾਨ ਟੀਮ ਨੇ 19 ਓਵਰਾਂ ਵਿਚ ਸੱਤ ਵਿਕਟਾਂ ’ਤੇ 128 ਦੌੜਾਂ ਬਣਾ ਜਿੱਤ ਹਾਸਲ ਕੀਤੀ। ਭਾਰਤ ਵੱਲੋਂ ਵਰੁਣ ਚੱਕਰਵਰਤੀ ਨੇ ਪੰਜ ਵਿਕਟਾਂ ਹਾਸਲ ਕੀਤੀਆਂ। ਦੱਖਣੀ ਅਫਰੀਕਾ ਦੀ ਸਥਿਤੀ ਉਸ ਵੇਲੇ ਖਰਾਬ ਸੀ ਜਦੋਂ ਟੀਮ ਦੀਆਂ 16 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ’ਤੇ ਸਿਰਫ 88 ਦੌੜਾਂ ਬਣੀਆਂ ਸਨ ਪਰ ਟ੍ਰਿਸਟਨ ਸਟੱਬਜ਼ ਤੇ ਜੇਰਾਲਡ ਕੋਇਟਜ਼ੀ ਨੇ 18 ਗੇਂਦਾਂ ਵਿਚ 37 ਦੌੜਾਂ ਜੋੜਦਿਆਂ ਟੀਮ ਨੂੰ ਜਿੱਤ ਦਿਵਾਈ। ਚਾਰ ਮੈਚਾਂ ਦੀ ਲੜੀ ’ਚ ਦੋਵੇਂ ਟੀਮਾਂ ਹੁਣ 1-1 ਨਾਲ ਬਰਾਬਰ ਹਨ। -ਏਜੰਸੀ
Advertisement
Advertisement
Advertisement