ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੁਵਰਾਜ ਸਿੰਘ ਦੀ ਜੀਵਨੀ ’ਤੇ ਫ਼ਿਲਮ ਬਣਾਏਗੀ ਟੀ-ਸੀਰੀਜ਼

07:49 AM Aug 21, 2024 IST

ਮੁੰਬਈ:

Advertisement

ਭੂਸ਼ਨ ਕੁਮਾਰ ਦੀ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਨੇ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦੇ ਜੀਵਨ ਬਾਰੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ। ਫਿਲਹਾਲ ਇਸ ਫ਼ਿਲਮ ਦਾ ਨਾਮ ਨਹੀਂ ਰੱਖਿਆ ਗਿਆ ਪਰ ਇਸ ਦਾ ਨਿਰਮਾਣ ਭੂਸ਼ਨ ਕੁਮਾਰ ਦੀ ਟੀ-ਸੀਰੀਜ਼ ਦੇ ਬੈਨਰ ਹੇਠ ਕੀਤਾ ਜਾਵੇਗਾ ਜਦਕਿ ਰਵੀ ਭਾਗਚੰਦਕਾ ਇਸ ਦੇ ਸਹਿ-ਨਿਰਮਾਤਾ ਹੋਣਗੇ। ਇਹ ਫ਼ਿਲਮ ਯੁਵਰਾਜ ਸਿੰਘ ਦੇ ਕ੍ਰਿਕਟ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਅਹਿਮ ਪਲਾਂ ਬਾਰੇ ਹੋਵੇਗੀ। ਇਸ ਦੀ ਕਹਾਣੀ 2007 ਦੇ ਟੀ-20 ਵਿਸ਼ਵ ਕੱਪ ’ਚ ਇੱਕ ਓਵਰ ਵਿੱਚ ਛੇ ਛੱਕੇ ਮਾਰਨ, ਕੈਂਸਰ ਨਾਲ ਲੜਾਈ ਤੇ ਫੇਰ ਕ੍ਰਿਕਟ ਦੀ ਦੁਨੀਆ ’ਚ ਪਰਤਣ ਦੁਆਲੇ ਘੁੰਮੇਗੀ। 13 ਸਾਲ ਦੀ ਉਮਰ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਯੁਵਰਾਜ ਸਿੰਘ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਸ ਦੀ ਜੀਵਨ ਕਹਾਣੀ ਲੋਕਾਂ ਨੂੰ ਚੁਣੌਤੀਆਂ ਪਾਰ ਕਰਨ ਲਈ ਪ੍ਰੇਰਿਤ ਕਰੇਗੀ। ਯੁਵਰਾਜ ਨੇ ਕਿਹਾ, ‘ਮੈਨੂੰ ਮਾਣ ਹੈ ਕਿ ਮੇਰੀ ਕਹਾਣੀ ਭੂਸ਼ਨ ਅਤੇ ਰਵੀ ਵੱਲੋਂ ਦੁਨੀਆ ਭਰ ਦੇ ਮੇਰੇ ਲੱਖਾਂ ਪ੍ਰਸ਼ੰਸਕਾਂ ਨੂੰ ਦਿਖਾਈ ਜਾਵੇਗੀ। ਕ੍ਰਿਕਟ ਮੇਰੇ ਲਈ ਸਭ ਤੋਂ ਵੱਡਾ ਪਿਆਰ ਰਿਹਾ ਹੈ ਅਤੇ ਇਸ ਰਾਹੀਂ ਹੀ ਮੈਂ ਸਾਰੇ ਉਤਾਰ-ਚੜ੍ਹਾਅ ਨੂੰ ਸਰ ਕੀਤਾ ਹੈ।’ ‘ਐਨੀਮਲ’, ‘ਭੂਲ ਭੁਲੱਈਆ 2’, ‘ਕਬੀਰ ਸਿੰਘ’ ਅਤੇ ‘ਤਾਨ੍ਹਾਜੀ: ਦਿ ਅਨਸੰਗ ਵਾਰੀਅਰ’ ਵਰਗੀਆਂ ਬਲਾਕਬਸਟਰ ਫ਼ਿਲਮਾਂ ਲਈ ਜਾਣੇ ਜਾਂਦੇ ਭੂਸ਼ਨ ਕੁਮਾਰ ਨੇ ਕਿਹਾ ਕਿ ਉਹ ਯੁਵਰਾਜ ਦੀ ਪ੍ਰੇਰਨਾਦਾਇਕ ਯਾਤਰਾ ਸਾਰਿਆਂ ਸਾਹਮਣੇ ਲਿਆਉਣ ਲਈ ਬਹੁਤ ਉਤਾਵਲਾ ਹੈ। -ਪੀਟੀਆਈ

Advertisement
Advertisement
Advertisement