ਟੀ-20: ਸੂਰਿਆਕੁਮਾਰ ਯਾਦਵ ਭਾਰਤੀ ਟੀਮ ਦੀ ਕਰੇਗਾ ਅਗਵਾਈ
07:57 AM Nov 21, 2023 IST
Advertisement
ਨਵੀਂ ਦਿੱਲੀ, 20 ਨਵੰਬਰ
ਸੂਰਿਆਕੁਮਾਰ ਯਾਦਵ ਨੂੰ ਆਸਟਰੇਲੀਆ ਖਿਲਾਫ਼ ਪੰਜ ਮੈਚਾਂ ਦੀ ਅਗਾਮੀ ਟੀ-20 ਲੜੀ ਲਈ ਭਾਰਤੀ ਟੀਮ ਦਾ ਕਪਤਾਨ ਨਾਮਜ਼ਦ ਕੀਤਾ ਗਿਆ ਹੈ। ਲੜੀ ਦਾ ਪਹਿਲਾ ਮੈਚ 23 ਨਵੰਬਰ ਨੂੰ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ। ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਟੀਮ ਦੇ ਉਪ ਕਪਤਾਨ ਹੋਣਗੇ। ਕ੍ਰਿਕਟ ਵਿਸ਼ਵ ਕੱਪ ਖੇਡਣ ਵਾਲੀ ਭਾਰਤੀ ਟੀਮ ਵਿੱਚੋਂ ਸਿਰਫ਼ ਤਿੰਨ ਖਿਡਾਰੀਆਂ- ਪ੍ਰਸਿੱਧ ਕ੍ਰਿਸ਼ਨਾ, ਇਸ਼ਾਨ ਕਿਸ਼ਨ ਤੇ ਸੂਰਿਆਕੁਮਾਰ ਯਾਦਵ ਨੂੰ ਹੀ ਟੀ-20 ਟੀਮ ਵਿੱਚ ਥਾਂ ਮਿਲੀ ਹੈ। ਸ਼੍ਰੇਅਸ ਅਈਅਰ ਰਾਏਪੁਰ ਤੇ ਬੰਗਲੂਰੂ ਵਿਚ ਖੇਡੇ ਜਾਣ ਵਾਲੇ ਲੜੀ ਦੇ ਆਖਰੀ ਦੋ ਮੈਚਾਂ ਲਈ ਟੀਮ ਦਾ ਹਿੱਸਾ ਬਣੇਗਾ। ਅਈਅਰ ਉਪ ਕਪਤਾਨ ਦੀ ਹੈਸੀਅਤ ਵਿੱਚ ਖੇਡੇਗਾ।
ਟੀਮ ਵਿੱਚ ਸ਼ਾਮਲ ਹੋਰਨਾਂ ਖਿਡਾਰੀਆਂ ’ਚ ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਅਵੇਸ਼ ਖ਼ਾਨ ਤੇ ਮੁਕੇਸ਼ ਕੁਮਾਰ ਸ਼ਾਮਲ ਹਨ। -ਪੀਟੀਆਈ
Advertisement
Advertisement