ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

T-20: ਭਾਰਤ ਨੇ ਅੰਡਰ-19 ਏਸ਼ੀਆ ਕੱਪ ਜਿੱਤਿਆ

07:15 PM Dec 22, 2024 IST

ਕੁਆਲਾਲੰਪੁਰ, 22 ਦਸੰਬਰ
ਭਾਰਤ ਨੇ ਮਹਿਲਾ ਅੰਡਰ 10 ਟੀ 20 ਕ੍ਰਿਕਟ ਦੇ ਫਾਈਨਲ ਵਿਚ ਅੱਜ ਇੱਥੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਇਹ ਜਿੱਤ ਸਲਾਮੀ ਬੱਲੇਬਾਜ਼ ਜੀ ਤ੍ਰਿਸ਼ਾ, ਆਯੂਸ਼ੀ ਸ਼ੁਕਲਾ, ਸੋਨਮ ਯਾਦਵ ਤੇ ਪੁਰਣਿਕਾ ਸਿਸੋਦੀਆ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹਾਸਲ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ’ਤੇ 117 ਦੌੜਾਂ ਬਣਾਈਆਂ ਪਰ ਬੰਗਲਾਦੇਸ਼ ਦੀ ਟੀਮ 18.3 ਓਵਰਾਂ ’ਚ 76 ਦੌੜਾਂ ਹੀ ਬਣਾ ਸਕੀ।
ਬੰਗਲਾਦੇਸ਼ ਦਾ ਇਕ ਵੇਲੇ ਸੱਤਵੇਂ ਓਵਰ ਵਿੱਚ ਸਕੋਰ ਦੋ ਵਿਕਟਾਂ ’ਤੇ 44 ਦੌੜਾਂ ਸੀ ਪਰ ਉਸ ਨੇ 32 ਦੌੜਾਂ ਦੇ ਅੰਦਰ ਅੰਦਰ ਆਪਣੀਆਂ ਆਖਰੀ ਅੱਠ ਵਿਕਟਾਂ ਗੁਆ ਦਿੱਤੀਆਂ। ਭਾਰਤ ਵੱਲੋਂ ਆਯੂਸ਼ੀ ਨੇ 17 ਦੌੜਾਂ ਦੇ ਕੇ ਤਿੰਨ, ਸੋਨਮ ਨੇ 13 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਪੁਰਣਿਕਾ ਨੇ 12 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। -ਪੀਟੀਆਈ

Advertisement

Advertisement