ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀ-20: ਭਾਰਤ ਨੇ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ

07:59 AM Jul 14, 2024 IST
ਮੁਕਾਬਲਾ ਜਿੱਤਣ ਮਗਰੋਂ ਖ਼ੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋ: ਪੀਟੀਆਈ

ਹਰਾਰੇ, 13 ਜੁਲਾਈ
ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਤੇ ਕਪਤਾਨ ਸ਼ੁਭਮਨ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਜ਼ਿੰਬਾਬਵੇ ਨੂੰ ਚੌਥੇ ਟੀ-20 ਮੁਕਾਬਲੇ ਵਿੱਚ 10 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 3-1 ਨਾਲ ਜੇਤੂ ਲੀਡ ਲੈ ਲਈ ਹੈ। ਭਾਰਤ ਨੇ ਇਸੇ ਮੈਦਾਨ ਵਿੱਚ ਜ਼ਿੰਬਾਬਵੇ ਨੂੰ ਦੂਜੀ ਵਾਰ 10 ਵਿਕਟਾਂ ਨਾਲ ਹਰਾਇਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਇਹ ਪ੍ਰਾਪਤੀ 2016 ਵਿੱਚ ਕੀਤੀ ਸੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਜ਼ਿੰਬਾਬਵੇ ਨੇ ਸੱਤ ਵਿਕਟਾਂ ’ਤੇ 152 ਦੌੜਾਂ ਬਣਾਈਆਂ ਸਨ। ਭਾਰਤ ਨੇ ਇਹ ਟੀਚਾ 15.2 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ’ਤੇ 156 ਦੌੜਾਂ ਬਣਾ ਕੇ ਪੂਰਾ ਕਰ ਲਿਆ। ਜ਼ਿੰਬਾਬਵੇ ਲਈ ਕਪਤਾਨ ਸਿਕੰਦਰ ਰਜ਼ਾ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਭਾਰਤ ਲਈ ਖਲੀਲ ਅਹਿਮਦ ਨੇ ਦੋ ਜਦਕਿ ਤੁਸ਼ਾਰ ਦੇਸ਼ਪਾਂਡੇ, ਵਾਸ਼ਿੰਗਟਨ ਸੁੰਦਰ, ਅਭਿਸ਼ੇਕ ਸ਼ਰਮਾ ਅਤੇ ਸ਼ਿਵਮ ਦੂਬੇ ਨੇ ਇੱਕ-ਇੱਕ ਵਿਕਟ ਲਈ। ਇਸ ਮਗਰੋਂ ਟੀਚਾ ਪੂਰਾ ਕਰਨ ਉੱਤਰੀ ਭਾਰਤੀ ਟੀਮ ਕਦੇ ਵੀ ਮੁਸ਼ਕਲ ਵਿੱਚ ਨਜ਼ਰ ਨਹੀਂ ਆਈ। ਇਸ ਦੇ ਸਲਾਮੀ ਬੱਲੇਬਾਜ਼ਾਂ ਨੇ ਹੀ ਟੀਮ ਨੂੰ ਟੀਚੇ ਤੱਕ ਪਹੁੰਚਾ ਦਿੱਤਾ। ਇਸ ਦੌਰਾਨ ਯਸ਼ਸਵੀ ਜੈਸਵਾਲ ਨੇ ਨਾਬਾਦ 93 (53 ਗੇਂਦਾਂ) ਅਤੇ ਕਪਤਾਨ ਗਿੱਲ ਨੇ ਨਾਬਾਦ 58 (39) ਦੌੜਾਂ ਦੀ ਪਾਰੀ ਖੇਡੀ। -ਪੀਟੀਆਈ

Advertisement

Advertisement
Advertisement