ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀ-20 ਲੜੀ: ਬੰਗਲਾਦੇਸ਼ੀ ਕੁੜੀਆਂ ਨੇ ਭਾਰਤ ਨੂੰ ਹਰਾਇਆ

07:43 AM Jul 14, 2023 IST

* ਮੇਜ਼ਬਾਨ ਟੀਮ ਤੀਜੇ ਮੈਚ ’ਚ ਚਾਰ ਵਿਕਟਾਂ ਨਾਲ ਜੇਤੂ

* ਭਾਰਤੀ ਮਹਿਲਾ ਟੀਮ ਨੇ ਲੜੀ 2-1 ਨਾਲ ਜਿੱਤੀ

* ਹਰਮਨਪ੍ਰੀਤ ‘ਪਲੇਅਰ ਆਫ ਦਿ ਸੀਰੀਜ਼’ ਚੁਣੀ

ਮੀਰਪੁਰ, 13 ਜੁਲਾਈ
ਬੰਗਲਾਦੇਸ਼ ਨੇ ਅੱਜ ਇੱਥੇ ਮਹਿਲਾ ਟੀ-20 ਕ੍ਰਿਕਟ ਲੜੀ ਦੇ ਤੀਜੇ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ ਪਰ ਭਾਰਤੀ ਬੱਲੇਬਾਜ਼ ਆਸ ਮੁਤਾਬਕ ਪ੍ਰਦਰਸ਼ਨ ਨਾ ਕਰ ਸਕੀਆਂ ਅਤੇ ਬੰਗਲਾਦੇਸ਼ ਦੀ ਸਪਿੰਨ ਗੇਂਦਬਾਜ਼ੀ ਅੱਗੇ ਸੰਘਰਸ਼ ਕਰਦਿਆਂ ਟੀਮ 20 ਓਵਰਾਂ ’ਚ 9 ਵਿਕਟਾਂ ਗੁਆ ਕੇ ਸਿਰਫ 102 ਦੌੜਾਂ ਹੀ ਬਣਾ ਸਕੀ।
ਬੰਗਲਾਦੇਸ਼ ਦੀ ਮਹਿਲਾ ਟੀਮ ਨੇ ਜਿੱਤ ਲਈ ਮਿਲਿਆ 103 ਦੌੜਾਂ ਦਾ ਟੀਚਾ ਸਲਾਮੀ ਬੱਲੇਬਾਜ਼ ਸ਼ਮੀਮਾ ਸੁਲਾਤਾਨਾ ਦੀ 46 ਗੇਂਦਾਂ ’ਤੇ 42 ਦੌੜਾਂ ਦੀ ਪਾਰੀ ਸਦਕਾ 18.1 ਓਵਰਾਂ ਵਿੱਚ ਹਾਸਲ ਕਰ ਲਿਆ। ਟੀਮ ਦੀ ਜਿੱਤ ਵਿੱਚ ਨਿਗਾਰ ਸੁਲਤਾਨਾ ਨੇ 14 ਦੌੜਾਂ, ਸੁਲਤਾਨਾ ਖਾਤੂਨ ਨੇ 12 ਦੌੜਾਂ ਜਦਕਿ ਐੱਸ. ਰਾਣੀ ਅਤੇ ਨਹੀਦਾ ਅਖ਼ਤਰ ਨੇ 10-10 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਗੇਂਦਬਾਜ਼ ਮਿੰਨੂ ਮਨੀ ਅਤੇ ਦੇਵਿਕਾ ਵੈਦਿਆ ਨੇ 2-2 ਵਿਕਟਾਂ ਹਾਸਲ ਕੀਤੀਆਂ।
ਹਾਲਾਂਕਿ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ ਪਰ ਲੜੀ ਦੌਰਾਨ ਭਾਰਤੀ ਬੱਲਬਾਜ਼ਾਂ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ। ਅੱਜ ਦੇ ਮੈਚ ਵਿੱਚ ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਜੈਮੀਮਾ ਰੌਡ੍ਰਿਗਜ਼ 28, ਸ਼ੈਫਾਲੀ ਵਰਮਾ 11 ਅਤੇ ਵਿਕਟਕੀਪਰ ਬੱਲੇਬਾਜ਼ ਯਸਤਿਕਾ ਭਾਟੀਆ 12 ਦੌੜਾਂ ਬਣਾ ਕੇ ਆਊਟ ਹੋਈਆਂ ਜਦਕਿ ਬਾਕੀ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਾ ਛੂਹ ਸਕੀਆਂ।
ਬੰਗਲਾਦੇਸ਼ ਵੱਲੋਂ ਸਪਿੰਨ ਗੇਂਦਬਾਜ਼ ਰਾਬਿਆ ਖਾਨ ਨੇ 3 ਅਤੇ ਸੁਲਤਾਨਾ ਖਾਤੂਨ ਨੇ 2 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਦੀ ਸ਼ਮੀਮਾ ਸੁਲਤਾਨਾ ‘ਪਲੇਅਰ ਆਫ਼ ਦਿ ਮੈਚ’ ਚੁਣੀ ਗਈ ਜਦਕਿ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ। ਦੱਸਣਯੋਗ ਹੈ ਕਿ ਹੁਣ ਦੋਵਾਂ ਟੀਮਾਂ ਵਿਚਾਲੇ ਤਿੰਨ ਇੱਕ ਦਨਿਾ ਮੈਚਾਂ ਦੀ ਲੜੀ 16 ਜੁਲਾਈ ਤੋਂ ਸ਼ੁਰੂ ਹੋਣੀ ਹੈ। -ਪੀਟੀਆਈ

Advertisement

Advertisement
Tags :
ਹਰਾਇਆਕੁੜੀਆਂਬੰਗਲਾਦੇਸ਼ੀਭਾਰਤ:
Advertisement