For the best experience, open
https://m.punjabitribuneonline.com
on your mobile browser.
Advertisement

ਸੀਰੀਆ: ਕਾਰ ਬੰਬ ਧਮਾਕੇ ’ਚ ਦੋ ਬੱਚਿਆਂ ਸਣੇ ਤਿੰਨ ਹਲਾਕ

07:52 AM Apr 01, 2024 IST
ਸੀਰੀਆ  ਕਾਰ ਬੰਬ ਧਮਾਕੇ ’ਚ ਦੋ ਬੱਚਿਆਂ ਸਣੇ ਤਿੰਨ ਹਲਾਕ
ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ। -ਫੋਟੋ: ਰਾਇਟਰਜ਼
Advertisement

ਬੈਰੂਤ, 31 ਮਾਰਚ
ਉੱਤਰੀ ਸੀਰੀਆ ਦੇ ਵਿਰੋਧੀ ਲੜਾਕਿਆਂ ਦੇ ਕਬਜ਼ੇ ਵਾਲੇ ਸ਼ਹਿਰ ਅਜ਼ੀਜ਼ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਬੀਤੀ ਦੇਰ ਰਾਤ ਹੋਏ ਕਾਰ ਬੰਬ ਧਮਾਕੇ ’ਚ ਘੱਟ ਤੋਂ ਘੱਟ ਤਿੰਨ ਵਿਅਕਤੀ ਮਾਰੇ ਗਏ। ਬਚਾਅ ਕਰਮਚਾਰੀਆਂ ਅਤੇ ਯੁੱਧ ਨਿਗਰਾਨ ਸੰਸਥਾ ਨੇ ਇਹ ਜਾਣਕਾਰੀ ਦਿੱਤੀ। ਸੀਰੀਆ ਦੇ ਸਿਵਲ ਡਿਫੈਂਸ ਵਾਲੰਟੀਅਰਾਂ ਨੇ ਕਿਹਾ ਕਿ ਅੱਧੀ ਰਾਤ ਤੋਂ ਬਾਅਦ ਹੋਏ ਇਸ ਧਮਾਕੇ ਵਿੱਚ ਦੋ ਬੱਚਿਆਂ ਅਤੇ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਨਾਗਰਿਕ ਜ਼ਖਮੀ ਹੋ ਗਏ। ਇਸ ਦੌਰਾਨ ਇਲਾਕੇ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਲੇ ਕਿਸੇ ਵੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਇਸ ਦੌਰਾਨ ਬਰਤਾਨੀਆ ਆਧਾਰਿਤ ਯੁੱਧ ਨਿਗਰਾਨ ਅਤੇ ਮਨੁੱਖੀ ਅਧਿਕਾਰਾਂ ਬਾਰੇ ਸੀਰੀਅਨ ਆਬਜ਼ਰਵੇਟਰੀ ਨੇ ਕਿਹਾ ਕਿ ਘੱਟੋ-ਘੱਟ ਅੱਠ ਲੋਕ ਮਾਰੇ ਗਏ ਹਨ ਅਤੇ 23 ਜ਼ਖਮੀ ਹੋਏ ਹਨ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×