ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਰੀਆ: ਅਮਰੀਕੀ ਹਵਾਈ ਹਮਲੇ ਵਿੱਚ 37 ਅਤਿਵਾਦੀ ਹਲਾਕ

08:00 AM Sep 30, 2024 IST

ਬੈਰੂਤ, 29 ਸਤੰਬਰ
ਸੀਰੀਆ ਵਿੱਚ ਦੋ ਹਵਾਈ ਹਮਲਿਆਂ ਵਿੱਚ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ (ਆਈਐੱਸ) ਅਤੇ ਅਲਕਾਇਦਾ ਨਾਲ ਜੁੜੇ 37 ਅਤਿਵਾਦੀ ਮਾਰੇ ਗਏ। ਅਮਰੀਕੀ ਫੌਜ ਨੇ ਅੱਜ ਦੱਸਿਆ ਕਿ ਮਰਨ ਵਾਲਿਆਂ ਵਿਚ ਦੋ ਸਿਖਰਲੇ ਅਤਿਵਾਦੀ ਵੀ ਸ਼ਾਮਲ ਹਨ।
ਅਮਰੀਕੀ ਸੈਂਟਰਲ ਕਮਾਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਮੰਗਲਵਾਰ ਨੂੰ ਉੱਤਰ-ਪੱਛਮੀ ਸੀਰੀਆ ਵਿੱਚ ਹਮਲਾ ਕੀਤਾ ਜਿਸ ਵਿੱਚ ਅਲਕਾਇਦਾ ਨਾਲ ਜੁੜੀ ਹੁਰਾਸ ਅਲ-ਦੀਨ ਜਥੇਬੰਦੀ ਦੇ ਇੱਕ ਸਿਖਰਲੇ ਅਤਿਵਾਦੀ ਅਤੇ ਅੱਠ ਹੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੇ 16 ਸਤੰਬਰ ਨੂੰ ਕੀਤੇ ਗਏ ਇੱਕ ਹਮਲੇ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੇਂਦਰੀ ਸੀਰੀਆ ਵਿੱਚ ਇੱਕ ਦੂਰ-ਦੁਰਾਡੇ ਅਣਦੱਸੀ ਥਾਂ ਵਿੱਚ ਇੱਕ ਆਈਐੱਸ ਸਿਖਲਾਈ ਕੈਂਪ ਉੱਤੇ ‘ਵੱਡੇ ਪੱਧਰ ’ਤੇ ਹਵਾਈ ਹਮਲਾ’ ਕੀਤਾ ਜਿਸ ਵਿੱਚ 28 ਅਤਿਵਾਦੀ ਮਾਰੇ ਗਏ। -ਏਪੀ

Advertisement

Advertisement