ਸੀਰੀਆ: ਕਾਰ ਬੰਬ ਧਮਾਕੇ ਕਾਰਨ 19 ਹਲਾਕ
06:34 AM Feb 04, 2025 IST
Advertisement
ਦਮਿਸ਼ਕ (ਸੀਰੀਆ), 3 ਫਰਵਰੀ
ਉੱਤਰੀ ਸੀਰੀਆ ਦੇ ਸ਼ਹਿਰ ਮਨਬਿਜ ਦੇ ਬਾਹਰੀ ਇਲਾਕੇ ’ਚ ਅੱਜ ਇਕ ਕਾਰ ਬੰਬ ਧਮਾਕੇ ਵਿੱਚ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਇਹ ਧਮਾਕਾ ਖੇਤ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਵਾਹਨ ਨੇੜੇ ਹੋਇਆ। ਇਨ੍ਹਾਂ ਖੇਤ ਮਜ਼ਦੂਰਾਂ ਵਿੱਚ ਜ਼ਿਆਦਾਤਰ ਔਰਤਾਂ ਸਨ। ਹਸਪਤਾਲ ਅਨੁਸਾਰ ਮ੍ਰਿਤਕਾਂ ਵਿੱਚ 18 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਸਥਾਨਕ ਸਿਵਲ ਡਿਫੈਂਸ ਮੁਤਾਬਕ ਧਮਾਕੇ ਵਿੱਚ 15 ਹੋਰ ਔਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ’ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਲੇ ਤੱਕ ਕਿਸੇ ਵੀ ਗਰੁੱਪ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ। ਸਿਵਲ ਡਿਫੈਂਸ ਦੇ ਡਿਪਟੀ ਡਾਇਰੈਕਟਰ ਮੁਨੀਰ ਮੁਸਤਫਾ ਨੇ ਦੱਸਿਆ ਕਿ ਮਨਬਿਜ ਵਿੱਚ ਇਕ ਮਹੀਨੇ ’ਚ ਇਹ ਸੱਤਵਾਂ ਕਾਰ ਬੰਬ ਧਮਾਕਾ ਹੈ। ਜ਼ਿਕਰਯੋਗ ਹੈ ਕਿ ਉੱਤਰ-ਪੂਰਬੀ ਅਲੇਪੋ ਸੂਬੇ ਦੇ ਮਨਬਿਜ ਵਿੱਚ ਹਿੰਸਾ ਜਾਰੀ ਹੈ। -ਪੀਟੀਆਈ
Advertisement
Advertisement
Advertisement