For the best experience, open
https://m.punjabitribuneonline.com
on your mobile browser.
Advertisement

ਸਿਡਨੀ: ਗਿਰਜਾ ਘਰ ਵਿੱਚ ਪਾਦਰੀ ’ਤੇ ਚਾਕੂ ਨਾਲ ਹਮਲਾ

06:47 AM Apr 16, 2024 IST
ਸਿਡਨੀ  ਗਿਰਜਾ ਘਰ ਵਿੱਚ ਪਾਦਰੀ ’ਤੇ ਚਾਕੂ ਨਾਲ ਹਮਲਾ
ਪਾਦਰੀ ਉੱਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ।
Advertisement

ਗੁਰਚਰਨ ਸਿੰਘ ਕਾਹਲੋਂ
ਸਿਡਨੀ, 15 ਅਪਰੈਲ
ਇੱਥੇ ਪੱਛਮੀ ਸਿਡਨੀ ਵਿੱਚ ਅੱਜ ਸ਼ਾਮ ਵੇਲੇ ਗਿਰਜਾ ਘਰ ਵਿੱਚ ਪਾਦਰੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਪਾਦਰੀ ਗਿਰਜਾ ਘਰ ਵਿੱਚ ਉਪਦੇਸ਼ ਦੇ ਰਿਹਾ ਸੀ। ਸਾਹਮਣੇ ਬੈਠਿਆਂ ਵਿੱਚੋਂ ਅਚਾਨਕ ਇੱਕ ਨੌਜਵਾਨ ਖੜ੍ਹਾ ਹੋਇਆ ਅਤੇ ਉਸ ਨੇ ਪਾਦਰੀ ਦੇ ਸਿਰ ਅਤੇ ਧੌਣ ’ਤੇ ਚਾਕੂ ਨਾਲ ਲਗਾਤਾਰ ਵਾਰ ਕਰਨੇ ਸ਼ੁਰੂ ਕਰ ਦਿੱਤੇ। ਪਾਦਰੀ ਥੱਲੇ ਡਿੱਗ ਪਿਆ। ਗਿਰਜਾ ਘਰ ਵਿਚਲੇ ਲੋਕਾਂ ਨੇ ਹਮਲਾਵਰ ਨੂੰ ਦਬੋਚ ਕੇ ਪੁਲੀਸ ਹਵਾਲੇ ਕੀਤਾ। ਇਸ ਘਟਨਾ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਦਿ ਆਸਟਰੇਲੀਅਨ ਯਹੂਦੀ ਐਸੋਸੀਏਸ਼ਨ ਨੇ ਕਿਹਾ ਕਿ ਪੀੜਤ ਪਾਦਰੀ ਮਾਰ ਮਾਰੀ ਇਮੂਅਲ ਹੈ। ਘਟਨਾ ਬਾਰੇ ਪੁਲੀਸ ਨੇ ਹੋਰ ਵੇਰਵੇ ਅਜੇ ਸਾਂਝੇ ਨਹੀਂ ਕੀਤੇ। ਪੁਲੀਸ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×