ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੈਰਾਕੀ: 50 ਮੀਟਰ ਬੈਕਸਟ੍ਰੋਕ ਮੁਕਾਬਲੇ ’ਚ ਸ੍ਰੀਹਰੀ ਛੇਵੇਂ ਸਥਾਨ ’ਤੇ

07:04 AM Sep 26, 2023 IST

ਨਵੀਂ ਦਿੱਲੀ, 25 ਸਤੰਬਰ
ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ ਫਾਈਨਲ ਵਿੱਚ ਛੇਵੇਂ ਸਥਾਨ ’ਤੇ ਰਿਹਾ। ਉਸ ਨੇ 25.39 ਸੈਕਿੰਡ ਦਾ ਸਮਾਂ ਲਿਆ। ਜੇ ਉਹ 24.40 ਦਾ ਆਪਣਾ ਨਿੱਜੀ ਸਰਬੋਤਮ ਸਮਾਂ ਲੈਂਦਾ ਤਾਂ ਉਹ ਕਾਂਸੀ ਦਾ ਤਗਮਾ ਜਿੱਤ ਸਕਦਾ ਸੀ। ਉਹ ਬੀਤੇ ਦਿਨ 100 ਮੀਟਰ ਬੈਕਸਟ੍ਰੋਕ ਦੇ ਫਾਈਨਲ ਵਿੱਚ ਵੀ ਛੇਵੇਂ ਸਥਾਨ ’ਤੇ ਰਿਹਾ ਸੀ। ਇਸੇ ਤਰ੍ਹਾਂ ਲਿਕਿਥ ਸੇਲਵਰਾਜ 100 ਮੀਟਰ ਬਰੇਕਸਟ੍ਰੋਕ ਮੁਕਾਬਲੇ ਵਿੱਚ ਸੱਤਵੇਂ ਸਥਾਨ ’ਤੇ ਰਿਹਾ। ਉਸ ਨੇ 1:01.62 ਸੈਕਿੰਡ ਦਾ ਸਮਾਂ ਲਿਆ। ਉਧਰ ਭਾਰਤ ਦੀ 4x200 ਮੀਟਰ ਫ੍ਰੀਸਟਾਈਲ ਟੀਮ ਵੀ ਸੱਤਵੇਂ ਸਥਾਨ ’ਤੇ ਰਹੀ। ਆਰਿਅਨ ਨਹਿਰਾ, ਅਨੀਸ਼ ਗੌੜਾ, ਕੁਸ਼ਾਗਰਾ ਰਾਵਤ ਅਤੇ ਤਨਿਸ਼ ਜੌਰਜ ਮੈਥਿਊ ਦੀ ਇਸ ਟੀਮ ਨੇ 7:29.23 ਸੈਕਿੰਡ ਦਾ ਸਮਾਂ ਲਿਆ। ਲੈਅ ਵਿੱਚ ਚੱਲ ਰਿਹਾ ਆਰਿਅਨ ਚਾਰਾਂ ਵਿੱਚੋਂ ਸਭ ਤੋਂ ਤੇਜ਼ ਸੀ। ਉਸ ਨੇ 200 ਮੀਟਰ ਲਈ 1:51.89 ਸਕਿੰਟਾਂ ਦਾ ਸਮਾਂ ਲਿਆ।
ਇਸ ਤੋਂ ਪਹਿਲਾਂ ਵੀਰਧਵਲ ਖਾੜੇ (ਪੁਰਸ਼ਾਂ ਦੇ 50 ਮੀਟਰ ਫ੍ਰੀਸਟਾਈਲ), ਓਲੰਪੀਅਨ ਮਾਨਾ ਪਟੇਲ (ਮਹਿਲਾਵਾਂ ਦੀ 50 ਮੀਟਰ ਬੈਕਸਟ੍ਰੋਕ), ਅਨਿਲ ਕੁਮਾਰ ਐੱਸ ਆਨੰਦ (ਪੁਰਸ਼ਾਂ ਦੀ 50 ਮੀਟਰ ਫ੍ਰੀਸਟਾਈਲ), ਦੇਸਿੰਘੂ ਧਨਿਧੀ (ਮਹਿਲਾਵਾਂ ਦੀ 200 ਮੀਟਰ ਫ੍ਰੀਸਟਾਈਲ) ਅਤੇ ਹਾਸ਼ਿਕਾ ਰਾਮਚੰਦਰ ਫਾਈਨਲ ਵਿੱਚ ਪਹੁੰਚਣ ’ਚ ਅਸਫ਼ਲ ਰਹੇ। -ਪੀਟੀਆਈ

Advertisement

Advertisement