ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੈਰਾਕੀ: ਮੋਲੀ ਨੇ 200 ਮੀਟਰ ਫਰੀਸਟਾਈਲਵਿੱਚ ਵਿਸ਼ਵ ਰਿਕਾਰਡ ਬਣਾਇਆ

08:57 AM Jul 27, 2023 IST

ਫੂਕੂਓਕਾ, 26 ਜੁਲਾਈ
ਆਸਟਰੇਲਿਆਈ ਤੈਰਾਕ ਮੋਲੀ ਓ’ਕੈਲਾਗ਼ਨ (19) ਨੇ ਵਿਸ਼ਵ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੇ 200 ਮੀਟਰ ਫਰੀਸਟਾਈਲ ਮੁਕਾਬਲੇ ’ਚ ਸੋਨ ਤਗਮਾ ਜਿੱਤਦਿਆਂ ਵਿਸ਼ਵ ਰਿਕਾਰਡ ਬਣਾਇਆ। ਓ’ਕੈਲਾਗ਼ਨ ਨੇ ਆਪਣੇ ਹੀ ਮੁਲਕ ਦੀ ਏਰੀਆਰਨੇ ਟਿਟਮਸ ਨੂੰ ਆਖਰੀ 20 ਮੀਟਰ ’ਚ ਪਛਾੜਿਆ। ਓ’ਕੈਲਾਗ਼ਨ ਨੇ 200 ਮੀਟਰ ਦੀ ਦੂਰੀ ਇਕ ਮਿੰਟ 52.85 ਸੈਕਿੰਡ ’ਚ ਤੈਰ ਕੇ ਪਾਰ ਕੀਤੀ। ਉਸ ਨੇ ਇਟਲੀ ਦੀ ਫੈਡਰਿਕਾ ਪੈਲੇਗਰਨਿੀ ਵੱਲੋਂ 2019 ’ਚ ਸਥਾਪਿਤ ਕੀਤੇ ਗਏ ਰਿਕਾਰਡ ਨੂੰ ਮਾਤ ਦਿੱਤੀ। ਐਤਵਾਰ ਨੂੰ 400 ਮੀਟਰ ਫਰੀਸਟਾਈਲ ਦੇ ਮੁਕਾਬਲੇ ’ਚ ਵਿਸ਼ਵ ਰਿਕਾਰਡ ਬਣਾਉਣ ਵਾਲੀ ਟਿਟਮਸ ਨੇ 200 ਮੀਟਰ ਮੁਕਾਬਲੇ ’ਚ 1:53.01 ਦਾ ਸਮਾਂ ਲੈ ਕੇ ਚਾਂਦੀ ਦਾ ਤਗਮਾ ਜਿੱਤਿਆ। ਕੈਨੇਡਾ ਦੀ ਸਮਰ ਮੈਕਨਿਤੋਸ਼ ਨੇ 1:53.65 ਦੇ ਸਮੇਂ ਨਾਲ ਕਾਂਸੀ ਹਾਸਲ ਕੀਤਾ। -ਏਪੀ

Advertisement

Advertisement