ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੈਰਾਕੀ: ਫਰੀ ਸਟਾਈਲ ’ਚ ਮੁਹਾਲੀ ਦੀ ਵੰਸ਼ਿਕਾ ਅੱਵਲ

07:53 AM Nov 13, 2024 IST
ਤੈਰਾਕੀ ਮੁਕਾਬਲਿਆਂ ਵਿੱਚ ਭਾਗ ਲੈਂਦੀਆਂ ਹੋਈਆਂ ਲੜਕੀਆਂ।

ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 12 ਨਵੰਬਰ
ਸਕੂਲ ਸਿੱਖਿਆ ਵਿਭਾਗ ਦੇ ਰਾਜ ਪੱਧਰੀ ਤੈਰਾਕੀ ਮੁਕਾਬਲੇ ਅੱਜ ਇੱਥੋਂ ਦੇ ਸੈਕਟਰ-78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਆਰੰਭ ਹੋਏ। ਅੱਜ ਲੜਕੀਆਂ ਦੇ ਮੁਕਾਬਲੇ ਹੋਏ। ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਕੀਤਾ। ਲੜਕੀਆਂ ਦੇ 19 ਸਾਲਾ ਵਰਗ ਦੇ 200 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚ ਵੰਸ਼ਿਕਾ ਮੁਹਾਲੀ ਨੇ ਪਹਿਲਾ, 50 ਮੀਟਰ ਬਟਰਫਲਾਈ ਵਿੱਚ ਗੁਨਿਕਾ ਲੁਧਿਆਣਾ ਨੇ ਪਹਿਲਾ, 200 ਮੀਟਰ ਬਰੈਸਟ ਸਟਰੋਕ ’ਚ ਏਕਮਵੀਰ ਸੰਧੂ ਜਲੰਧਰ ਨੇ ਪਹਿਲਾ, 800 ਮੀਟਰ ਫਰੀ ਸਟਾਈਲ ’ਚ ਹਰਸ਼ਲੀਨ ਕੌਰ ਪਟਿਆਲਾ ਅੱਵਲ ਰਹੀ।
ਉਮਰ ਵਰਗ-17 ਦੇ 200 ਮੀਟਰ ਬਰੈਸਟ ਸਟਰੋਕ ’ਚ ਦੀਕਸ਼ਾ ਥਿੰਦ ਹੁਸ਼ਿਆਰਪੁਰ ਪਹਿਲੇ, ਇਸ ਵਰਗ ਦੇ 50 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਅਪੂਰਵਾ ਸ਼ਰਮਾ ਮੁਹਾਲੀ ਪਹਿਲੇ ਸਥਾਨ ’ਤੇ ਰਹੀ।
ਇਸ ਤਰ੍ਹਾਂ 14 ਸਾਲਾ ਵਰਗ ਦੇ 200 ਮੀਟਰ ਬਰੈਸਟ ਸਟਰੋਕ ਮੁਕਾਬਲੇ ਵਿੱਚ ਅਲਾਦਿਨਾ ਸ਼ਰਮਾ ਪਟਿਆਲਾ ਨੇ ਪਹਿਲਾ ਤੇ 50 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਅਨੁਸ਼ਿਕਾ ਸ਼ਰਮਾ ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ।

Advertisement

Advertisement