ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੈਰਾਕੀ: 1500 ਮੀਟਰ ਫ੍ਰੀਸਟਾਈਲ ’ਚ ਲਕਸ਼ੈ ਨੇ ਮਾਰੀ ਬਾਜ਼ੀ

08:05 AM Sep 19, 2024 IST
ਮੁਕਾਬਲੇ ਵਿੱਚ ਹਿੱਸਾ ਲੈਂਦੇ ਹੋਏ ਤੈਰਾਕ।

ਐੱਨਪੀ. ਧਵਨ
ਪਠਾਨਕੋਟ, 18 ਸਤੰਬਰ
ਇਥੇ ਅੱਜ ਮਾਂਟੈਸਰੀ ਕੈਂਬਰਿਜ ਸਕੂਲ ਵਿੱਚ ਸੀਬੀਐੱਸਈ ਸਕੂਲਾਂ ਦੇ 4 ਰੋਜ਼ਾ ਉੱਤਰੀ ਜ਼ੋਨ-2 ਸਵਿਮਿੰਗ ਚੈਂਪੀਅਨਸ਼ਿਪ ਮੁਕਾਬਲੇ ਪ੍ਰਿੰਸੀਪਲ ਰਸ਼ਮੀ ਆਹਲੂਵਾਲੀਆ, ਚੇਅਰਮੈਨ ਵਿਨੋਦ ਮਹਾਜਨ ਅਤੇ ਵਾਈਸ ਚੇਅਰਮੈਨ ਆਕਾਸ਼ ਮਹਾਜਨ ਦੀ ਅਗਵਾਈ ਹੇਠ ਸ਼ੁਰੂ ਹੋ ਗਏ। ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਕੀਤਾ। ਚੇਅਰਮੈਨ ਵਿਨੋਦ ਮਹਾਜਨ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ 360 ਸਕੂਲਾਂ ਦੇ ਕਰੀਬ 2 ਹਜ਼ਾਰ ਲੜਕੇ-ਲੜਕੀਆਂ ਹਿੱਸਾ ਲੈ ਰਹੇ ਹਨ। ਅੱਜ 500 ਮੀਟਰ ਫ੍ਰੀਸਟਾਈਲ ਅੰਡਰ-19 ਲੜਕਿਆਂ ਵਿੱਚ ਸੇਂਟ ਸੋਲਜਰ ਕਾਨਵੈਂਟ ਸਕੂਲ ਮੁਹਾਲੀ ਦੇ ਲਕਸ਼ੈ ਜਿੰਦਲ ਨੇ ਪਹਿਲਾ, ਆਈਸਰ ਸਕੂਲ ਫਰੀਦਾਨਗਰ ਦੇ ਦਰਸ਼ ਸਿੰਘ ਨੇ ਦੂਸਰਾ ਅਤੇ ਬੀਐੱਮਸੀ ਸਕੂਲ ਲੁਧਿਆਣਾ ਦੇ ਹਾਰਦਿਕ ਭਾਟੀਆ ਨੇ ਤੀਸਰਾ ਸਥਾਨ ਹਾਸਲ ਕੀਤਾ। 800 ਮੀਟਰ ਫ੍ਰੀਸਟਾਈਲ ਅੰਡਰ-19 ਲੜਕੀਆਂ ਵਿੱਚ ਅਵਨਿਤਾ ਵਰਮਾ, 800 ਮੀਟਰ ਫ੍ਰੀਸਟਾਈਲ ਅੰਡਰ-17 ਲੜਕਿਆਂ ਵਿੱਚ ਗੋਲਡਨ ਵੈਲੀ ਸਕੂਲ ਬਹਾਦਰਗੜ੍ਹ ਦਾ ਸਕਸ਼ਮ ਅਤੇ 800 ਮੀਟਰ ਫ੍ਰੀਸਟਾਈਲ ਅੰਡਰ-17 ਲੜਕੀਆਂ ਵਿੱਚ ਕੁੰਦਨ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ ਦੀ ਸ਼ੁਭਨੂਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਹ ਮੁਕਾਬਲੇ ਸੀਬੀਐੱਸਈ ਦੀ ਆਬਜ਼ਰਵਰ ਗਾਰਗੀ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ। ਇਸ ਮੌਕੇ ਸੁਸ਼ਮਾ ਮਹਾਜਨ, ਰਾਹਤ ਮਹਾਜਨ, ਮਿਨਾਕਸ਼ੀ ਸ਼ਰਮਾ ਅਤੇ ਹੋਰ ਹਾਜ਼ਰ ਸਨ।

Advertisement

Advertisement