ਤੈਰਾਕੀ: ਫ੍ਰੀ ਸਟਾਈਲ ’ਚ ਦਿਵਾਂਸ਼ ਸ਼ਰਮਾ ਪਹਿਲੇ ਸਥਾਨ ’ਤੇ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 21 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਤੈਰਾਕੀ ਦੇ ਸੂਬਾ ਪੱਧਰੀ ਮੁਕਾਬਲੇ ਅੱਜ ਇੱਥੋਂ ਦੇ ਸੈਕਟਰ-63 ਦੇ ਖੇਡ ਭਵਨ ਵਿੱਚ ਸ਼ੁਰੂ ਹੋ ਗਏ ਹਨ। ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਏਡੀਸੀ(ਜ) ਵਿਰਾਜ ਐਸ ਤਿੜਕੇ, ਐੱਸਡੀਐੱਮ ਦਮਨਜੀਤ ਕੌਰ ਦੀ ਅਗਵਾਈ ਹੇਠ ਹੋ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ 19 ਜ਼ਿਲ੍ਹਿਆਂ ਦੇ 500 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਅੰਡਰ 14 (ਲੜਕੇ) 200 ਮੀਟਰ ਫ੍ਰੀ ਸਟਾਇਲ ਵਿੱਚ ਦਿਵਾਂਸ਼ ਸ਼ਰਮਾ ਨੇ ਪਹਿਲਾ, ਤ੍ਰਿਣਭ ਸ਼ਰਮਾ ਨੇ ਦੂਜਾ ਅਤੇ ਜਸਮਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਬੈਕ ਸਟਰੋਕ ਵਿੱਚ ਨਿਕੁੰਜ ਬਹਿਲ, ਤ੍ਰਿਣਭ ਸ਼ਰਮਾ ਅਤੇ ਅਗਮਜੋਤ ਸਿੰਘ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਇਸੇ ਤਰ੍ਹਾਂ 100 ਮੀਟਰ ਬਰੈਸਟ ਸਟਰੋਕ ਵਿੱਚ ਜਸਮਨ ਸਿੰਘ ਪਹਿਲੇ, ਪੁਭਨੂਰ ਸਿੰਘ ਦੂਜੇ ਅਤੇ ਅੰਗਦ ਵਾਲੀਆ ਤੀਜੇ ਸਥਾਨ ’ਤੇ ਰਿਹਾ।
200 ਮੀਟਰ ਇੰਡ ਮੈਡਲੇ ਵਿੱਚ ਨਿਕੁੰਜ ਬਹਿਲ ਨੇ ਪਹਿਲਾ, ਅਗਮਜੋਤ ਸਿੰਘ ਨੇ ਦੂਜਾ ਅਤੇ ਦਿਵਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕੇ 200 ਮੀਟਰ ਇੰਡ ਮੈਡਲੇ ਵਿੱਚ ਰਵੀਨੂਰ ਸਿੰਘ ਨੇ ਪਹਿਲਾ, ਸਾਹਿਬਜੋਤ ਸਿੰਘ ਜੰਡੂ ਨੇ ਦੂਜਾ ਅਤੇ ਕੇਸ਼ਵ ਸ਼ਰਮਾ ਨੇ ਤੀਜਾ, 200 ਮੀਟਰ ਬੈਕ ਸਟਰੋਕ ਵਿੱਚ ਜੁਝਾਰ ਸਿੰਘ ਗਿੱਲ ਨੇ ਪਹਿਲਾ, ਵੈਭਵ ਕੋਹਲੀ ਨੇ ਦੂਜਾ ਅਤੇ ਹਰਮਿਹਰ ਸਿੰਘ ਨੇ ਤੀਜਾ, ਅੰਡਰ-21 ਲੜਕੇ 100 ਮੀਟਰ ਬਰੈਸਟ ਸਟਰੋਕ ਵਿੱਚ ਅਵਤੇਸ਼ਵੀਰ ਸਿੰਘ ਨੇ ਪਹਿਲਾ, ਮਾਨਵਿੰਦਰਪੀਤ ਸਿੰਘ ਨੇ ਦੂਜਾ ਅਤੇ ਮੋਨੂ ਨੇ ਤੀਜਾ, 200 ਮੀਟਰ ਇੰਡ ਮੈਡਲੇ ਵਿੱਚ ਆਰਵ ਸ਼ਰਮਾ ਨੇ ਪਹਿਲਾ, ਪੁਸ਼ਕਿਨ ਦੇਵਰਾ ਨੇ ਦੂਜਾ ਸਥਾਨ ਅਤੇ ਭਾਸਕਰ ਰਤਨ ਨੇ ਤੀਜਾ ਸਥਾਨ ਹਾਸਲ ਕੀਤਾ।
ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਇਥੋਂ ਦੇ ਦਸਮੇਸ਼ ਮਾਰਸ਼ਲ ਆਰਟਸ ਅਕੈਡਮੀ ਵਿੱਚ ਤਿੰਨ ਰੋਜ਼ਾ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ ਹੋਈਆਂ, ਜਿਨ੍ਹਾਂ ਦੀ ਸ਼ੁਰੂਆਤ ਸਿੱਖਿਆ ਅਫ਼ਸਰ ਪ੍ਰਾਇਮਰੀ ਦਰਸ਼ਨਜੀਤ ਸਿੰਘ ਵਲੋਂ ਮਾਰਚ ਪਾਸਟ ਦੀ ਸਲਾਮੀ ਤੋਂ ਬਾਅਦ ਕੀਤੀ ਗਈ, ਜਦੋਂਕਿ ਉੱਪ ਜਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਤੋਂ ਪਹਿਲਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵੀਰ ਸਿੰਘ ਨੇ ਸਾਰੀਆਂ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ। ਪਹਿਲੇ ਦਿਨ ਦੇ ਨਤੀਜਿਆਂ ਅਨੁਸਾਰ 100 ਮੀਟਰ ਦੌੜ ਲੜਕੇ ਵਿੱਚ ਅਮਿਤ ਰੂਪਨਗਰ ਨੇ ਪਹਿਲਾ, ਜੀਵਨ ਜ਼ੋਤ ਮੀਆਂਪੁਰ ਨੇ ਦੂਜਾ, ਲੜਕੀਆਂ ਵਿੱਚ ਜਸ਼ਨਪ੍ਰੀਤ ਕੌਰ ਮੋਰਿੰਡਾ ਨੇ ਪਹਿਲਾ, ਇਸ਼ਪ੍ਰੀਤ ਕੌਰ ਰੂਪਨਗਰ ਨੇ ਦੂਜਾ, 200 ਮੀਟਰ ਲੜਕੇ ਸਾਹਿਬਜੋਤ ਸਿੰਘ ਸਲੋਰਾ ਨੇ ਪਹਿਲਾ ਅਤੇ ਅਸ਼ੀਮ ਝੱਜ ਨੇ ਦੂਜਾ, ਲੜਕੀਆਂ ਵਿੱਚ ਜਸਮੀਨ ਕੌਰ ਚਮਕੌਰ ਸਾਹਿਬ ਨੇ ਪਹਿਲਾ ਅਤੇ ਅਸਨੀਰ ਕੌਰ ਝੱਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੰਬੀ ਛਲਾਂਗ ਲੜਕਿਆਂ ਵਿੱਚ ਅਦਿਤਿਆ ਮੀਆਂਪੁਰ ਨੇ ਪਹਿਲਾ ਅਤੇ ਅਮਿਤ ਰੂਪਨਗਰ ਨੇ ਦੂਜਾ, ਕੁੜੀਆਂ ਵਿੱਚ ਹਰਮਨਜੋਤ ਕੌਰ ਮੀਆਂਪੁਰ ਨੇ ਪਹਿਲਾ ਅਤੇ ਖੁਸ਼ਪ੍ਰੀਤ ਕੌਰ ਚਮਕੌਰ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।