ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੈਰਾਕੀ: ਚੀਨ ਦੇ ਪਾਨ ਜ਼ਾਨਲੇ ਦਾ ਨਵਾਂ ਵਿਸ਼ਵ ਰਿਕਾਰਡ

07:13 AM Aug 02, 2024 IST

ਨਾਨਟੇਰੇ (ਫਰਾਂਸ):

Advertisement

ਚੀਨ ਦੇ ਪਾਨ ਜ਼ਾਨਲੇ ਨੇ ਪੈਰਿਸ ਓਲੰਪਿਕ ਦੇ ਤੈਰਾਕੀ ਮੁਕਾਬਲੇ ਵਿੱਚ ਪੁਰਸ਼ਾਂ ਦੇ 100 ਮੀਟਰ ਫਰੀਸਟਾਇਲ ’ਚ 46.40 ਸਕਿੰਟਾਂ ਦਾ ਸਮਾਂ ਲੈ ਕੇ ਆਪਣੇ ਹੀ ਵਿਸ਼ਵ ਰਿਕਾਰਡ ਵਿੱਚ ਸੁਧਾਰ ਕਰਕੇ ਸੋਨ ਤਗ਼ਮਾ ਜਿੱਤਿਆ। ਪੈਰਿਸ ਓਲੰਪਿਕ ਤੈਰਾਕੀ ਮੁਕਾਬਲੇ ਪਿਛਲੇ ਚਾਰ ਦਿਨ ਤੋਂ ਚੱਲ ਰਹੇ ਹਨ ਪਰ ਇਸ ਤੋਂ ਪਹਿਲਾਂ ਕੋਈ ਵਿਸ਼ਵ ਰਿਕਾਰਡ ਨਹੀਂ ਬਣਿਆ ਸੀ। ਚੀਨ ਦਾ ਮੌਜੂਦਾ ਓਲੰਪਿਕ ਖੇਡਾਂ ਵਿੱਚ ਤੈਰਾਕੀ ’ਚ ਪਹਿਲਾਂ ਸੋਨ ਤਗ਼ਮਾ ਹੈ।

ਪਾਨ ਨੇ ਇਸ ਤੋਂ ਪਹਿਲਾਂ ਫਰਵਰੀ ਵਿੱਚ ਦੋਹਾ ’ਚ ਵਿਸ਼ਵ ਚੈਂਪੀਅਨਸ਼ਿਪ ਵਿੱਚ 46.80 ਸਕਿੰਟ ਦਾ ਸਮਾਂ ਲੈ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਇਸ 19 ਸਾਲਾ ਖਿਡਾਰੀ ਨੇ ਬਾਅਦ ਵਿੱਚ ਕਿਹਾ, ‘‘ਇਹ ਸੱਚਮੁੱਚ ਜਾਦੂਈ ਪਲ ਹਨ। ਇਹ ਰਿਕਾਰਡ ਸਿਰਫ਼ ਚੀਨ ਦੀ ਟੀਮ ਲਈ ਨਹੀਂ, ਬਲਕਿ ਪੂਰੇ ਵਿਸ਼ਵ ਲਈ ਹੈ।’’ ਆਸਟਰੇਲੀਆ ਦੇ ਕਾਇਲ ਚਾਲਮਰਸ ਨੇ 47.48 ਸਕਿੰਟ ਦਾ ਸਮਾਂ ਲੈ ਕੇ ਚਾਂਦੀ ਅਤੇ ਰੋਮਾਨੀਆ ਦੇ ਡੇਵਿਡ ਪੋਪੋਵਿਸੀ ਨੇ 47.49 ਸਕਿੰਟ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। -ਏਪੀ

Advertisement

Advertisement
Tags :
Paris Olympicsswimming