ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੈਰਾਕੀ: ਆਰਿਅਨ ਨਹਿਰਾ ਨੇ ਚੌਥਾ ਕੌਮੀ ਰਿਕਾਰਡ ਬਣਾਇਆ

08:17 AM Jul 06, 2023 IST
ਤੈਰਾਕੀ ਮੁਕਾਬਲੇ ’ਚ ਹਿੱਸਾ ਲੈਂਦਾ ਹੋਇਆ ਆਰਿਅਨ ਨਹਿਰਾ।

ਹੈਦਰਾਬਾਦ, 5 ਜੁਲਾੲੀ
ਗੁਜਰਾਤ ਦੇ 19 ਸਾਲਾ ਤੈਰਾਕ ਆਰਿਅਨ ਨਹਿਰਾ ਨੇ ਕੌਮੀ ਐਕੁਆਟਿਕ ਚੈਂਪੀਅਨਸ਼ਿਪ ਦੇ ਆਖਰੀ ਦਿਨ ਅੱਜ ਪੁਰਸ਼ਾਂ ਦੇ 400 ਮੀਟਰ ਮੈਡਲੇਅ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਤੇ ਚੌਥੀ ਵਾਰ ਕੌਮੀ ਰਿਕਾਰਡ ਬਣਾਇਆ ਹੈ। ਉਸ ਨੇ 4:25.62 ਸਕਿੰਟਾਂ ਦਾ ਸਮਾਂ ਲੈਂਦਿਆਂ ਰੇਹਾਨ ਪੋਂਚਾ ਵੱਲੋਂ ਸਾਲ 2009 ਵਿੱਚ ਕਾਇਮ ਕੀਤੇ ਰਿਕਾਰਡ ਨੂੰ ਤੋੜ ਦਿੱਤਾ ਹੈ। ਪੋਂਚਾ ਨੇ ਮੈਡਲੇਅ ਮੁਕਾਬਲਾ 4:30.13 ਸਕਿੰਟਾਂ ’ਚ ਜਿੱਤਿਆ ਸੀ। ਇਸੇ ਦੌਰਾਨ ਅੱਜ ਮੈਡਲੇਅ ਮੁਕਾਬਲੇ ਵਿੱਚ ਸ਼ੋਆਨ ਗਾਂਗੁਲੀ ਨੇ 4:33.90 ਦਾ ਸਮਾਂ ਲੈਂਦਿਆਂ ਚਾਂਦੀ ਦਾ ਤਗਮਾ ਜਿੱਤਿਆ ਅਤੇ ਰਾਜਸਥਾਨ ਦੇ ਯੁੱਗ ਚੇਲਾਨੀ ਨੇ 4:38.80 ਸਕਿੰਟਾਂ ਵਿੱਚ ਮੈਡਲੇਅ ਮੁਕਾਬਲਾ ਪੂਰਾ ਕਰਦਿਆਂ ਕਾਂਸੇ ਦਾ ਤਗਮਾ ਜਿੱਤਿਆ।
ਇਸੇ ਤਰ੍ਹਾਂ ਸਰਵੋਤਮ ਮਹਿਲਾ ਤੈਰਾਕ ਦਾ ਖ਼ਿਤਾਬ ਲਿਨੇਸ਼ਾ ਏ. ਕੇ. ਦੀ ਝੋਲੀ ਪਿਆ ਜਿਸ ਨੇ ਮਹਿਲਾਵਾਂ ਦੇ 100 ਮੀਟਰ ਬਰੈਸਟਸਟਰੋਕ ਮੁਕਾਬਲੇ ਦਾ ਕੌਮੀ ਰਿਕਾਰਡ ਤੋੜਿਆ।
ਕਰਨਾਟਕ ਦੀ ਇਸ ਤੈਰਾਕ ਨੇ ਇਹ ਮੁਕਾਬਲਾ 1:12.67 ਸਕਿੰਟਾਂ ਵਿੱਚ ਜਿੱਤਿਆ ਅਤੇ ਕਰਨਾਟਕ ਦੀ ਹੀ ਮਾਨਵੀ ਵਰਮਾ (1:13.57) ਅਤੇ ਰੇਲਵੇ ਦੀ ਤੈਰਾਕ ਹਰਸ਼ਿਤਾ ਜੈਰਾਮ (1:14.66) ਵੱਲੋਂ ਬਣਾਏ ਰਿਕਾਰਡਾਂ ਨੂੰ ਮਾਤ ਦਿੱਤੀ। ਇਕ ਹੋਰ ਜਾਣਕਾਰੀ ਅਨੁਸਾਰ ਨੀਨਾ ਵੈਂਕਟੇਸ਼ ਨੇ ਮਹਿਲਾਵਾਂ ਦੇ 100 ਮੀਟਰ ਬਟਰਫਲਾੲੀ ਮੁਕਾਬਲੇ ਦਾ ਰਿਕਾਰਡ ਤੋੜਿਆ।
ਉਸ ਨੇ 1:02.51 ਸਕਿੰਟਾਂ ਦਾ ਸਮਾਂ ਲਿਆ ਅਤੇ ਮਹਾਰਾਸ਼ਟਰ ਦੀਆਂ ਦੋ ਤੈਰਾਕਾਂ ਅਨੰਨਿਆ ਨਾਇਕ (1:03.27) ਅਤੇ ਅਪੇਕਸ਼ਾ ਫਰਨਾਂਡਿਸ (1:03.62) ਦੇ ਰਿਕਾਰਡਾਂ ਨੂੰ ਮਾਤ ਦਿੱਤੀ। ਇਸੇ ਦੌਰਾਨ ਮੁਕਾਬਲੇ ’ਚ ਕਰਨਾਟਕ ਦੇ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਟੀਮਾਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। -ਪੀਟੀਅਾਈ

Advertisement

Advertisement
Tags :
ਆਰਿਅਨਕੌਮੀਚੌਥਾਤੈਰਾਕੀ:ਨਹਿਰਾਂਬਣਾਇਆਰਿਕਾਰਡ
Advertisement