ਸਵਰਨਜੀਤ ਕੌਰ ਨੇ ਹਲਫ਼ੀਆ ਬਿਆਨ ਦੇ ਕੇ ਜਿੱਤੀ ਸਰਪੰਚੀ
06:29 AM Oct 17, 2024 IST
ਜੈਸਮੀਨ ਭਾਰਦਵਾਜ
ਨਾਭਾ, 16 ਅਕਤੂਬਰ
ਨਾਭਾ ਦੇ ਪਿੰਡ ਮੋਹਲਗਵਾਰਾ ਵਿੱਚ ਸਰਪੰਚ ਬਣੀ ਸਵਰਨਜੀਤ ਕੌਰ ਨੇ ਚੋਣ ਪ੍ਰਚਾਰ ਵੇਲੇ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਨੇ ਪਾਰਦਰਸ਼ੀ ਤਰੀਕੇ ਨਾਲ ਕੰਮ ਨਾ ਕੀਤਾ ਤਾਂ ਦੋ ਸਾਲ ਬਾਅਦ ਪਿੰਡ ਵਾਸੀ ਉਨ੍ਹਾਂ ਨੂੰ ਸਰਪੰਚੀ ਤੋਂ ਉਤਾਰ ਦੇਣ। ਇਸ ਬਾਬਤ ਉਨ੍ਹਾਂ ਨੇ 50 ਰੁਪਏ ਦੇ ਸਟੈਂਪ ਪੇਪਰ ’ਤੇ ਹਲਫੀਆ ਬਿਆਨ ਲਿਖ ਕੇ ਵੰਡਿਆ। ਉਨ੍ਹਾਂ ਲਿਖਿਆ ਕਿ ਜੇਕਰ ਉਹ ਆਪਣੇ ਵਾਅਦੇ ’ਤੇ ਖਰੇ ਨਾ ਉਤਰੇ ਤਾਂ 2 ਸਾਲ ਬਾਅਦ ਪਿੰਡ ਦੇ ਦੋ ਤਿਹਾਈ ਵੋਟਰ ਉਨ੍ਹਾਂ ਦੇ ਵਿਰੋਧ ’ਚ ਮਤਾ ਪਾ ਦੇਣ ਤੇ ਉਹ ਸਰਪੰਚੀ ਤੋਂ ਅਸਤੀਫਾ ਦੇਣ ਲਈ ਪਾਬੰਦ ਹੋਣਗੇ। 550 ਵੋਟਾਂ ਵਾਲੇ ਇਸ ਪਿੰਡ ਦੀ ਸੀਟ ਮਹਿਲਾਵਾਂ ਲਈ ਰਾਖਵੀਂ ਸੀ ਤੇ ਸਵਰਨਜੀਤ ਨੇ 232 ਵੋਟਾਂ ਪ੍ਰਾਪਤ ਕਰਕੇ ਵਿਰੋਧੀ ਉਮੀਦਵਾਰ ਕਰਨੈਲ ਕੌਰ ਨੂੰ 8 ਵੋਟਾਂ ਨਾਲ ਹਰਾਇਆ। ਉਨ੍ਹਾਂ ਲੋਕਾਂ ਨਾਲ ਲਿਖਤੀ ਵਾਅਦਾ ਕੀਤਾ ਕਿ ਉਹ ਅਸਲ ਮਾਇਨੇ ਚ ਗ੍ਰਾਮ ਸਭਾ ਦੀ ਮਨਜ਼ੂਰੀ ਨਾਲ ਕੰਮ ਕਰਨਗੇ ਨਾ ਕਿ ਵਿਗੜੇ ਰਿਵਾਜ਼ ਅਨੁਸਾਰ ਕੇਵਲ ਕਾਗਜ਼ਾਂ ’ਚ ਗ੍ਰਾਮ ਸਭਾ ਹੋਵੇਗੀ।
Advertisement
Advertisement